ਫਾਜਿ਼ਲਕਾ, 22 ਮਾਰਚ
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਰਚਨਾ ਪੁਰੀ ਜੀ ਨੇ ਅੱਜ ਸਬ-ਜੇਲ੍ਹ ਫਾਜ਼ਿਲਕਾ ਦਾ ਨਿਰੀਖਣ ਕੀਤਾ। ਇੱਥੇ ਪਹੁੰਚਣ ਤੇ ਡਿਪਟੀ ਸੁਪਰਡੰਟ, ਸ੍ਰੀ ਆਸ਼ੂ ਭੱਟੀ ਜੀ ਨੇ ਉਹਨਾਂ ਦਾ ਸਵਾਗਤ ਕੀਤਾ।
ਨਿਰੀਖਣ ਦੇ ਦੌਰਾਨ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਅਤੇ ਸ. ਅਮਨਦੀਪ ਸਿੰਘ, ਚੀਫ ਜੂਡੀਸ਼ਲ ਮੈਜੀਸਟ੍ਰੇਟ-ਵ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਵੀ ਮੌਜੂਦ ਰਹੇ।
ਇਸ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਅਰਚਨਾ ਪੁਰੀ ਜੀ ਨੇ ਸਬ-ਜੇਲ੍ਹ ਫਾਜ਼ਿਲਕਾ ਵਿੱਚ ਰਹਿ ਰਹੇ ਹਵਾਲਾਤੀਆਂ ਅਤੇ ਕੈਦੀਆਂ ਨਾਲ ਵਾਰਤਾਲਾਪ ਕੀਤੀ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਯੋਗਾ, ਖੇਡਾਂ ਅਤੇ ਰੱਬ ਦਾ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮਾਨਯੋਗ ਜਸਟਿਸ ਅਰਚਨਾ ਪੁਰੀ ਜੀ ਵੱਲੋਂ ਸਬ-ਜੇਲ੍ਹ ਫਾਜ਼ਿਲਕਾ ਵਿਖੇ ਪੌਦਾ ਲਗਾਇਆ ਗਿਆ। ਇਸ ਦੌਰਾਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਦਾ ਸਟਾਫ, ਸਬ-ਜੇਲ੍ਹ ਫਾਜ਼ਿਲਕਾ ਦਾ ਸਟਾਫ ਅਤੇ ਲੀਗਲ ਏਡ ਡਿਫੈਂਸ ਕੌਂਸਲ ਵੀ ਮੌਜੂਦ ਰਹੇ।