ਬਠਿੰਡਾ, 22 ਮਾਰਚ : ਜ਼ਿਲ੍ਹਾ ਮੈਜਿਸਟ੍ਰੇਟ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਰੱਖਿਆ ਮੰਤਰਾਲਾ, ਭਾਰਤ ਸਰਕਾਰ ਦੇ ਪੱਤਰ ਨੰਬਰ ਰਾਹੀਂ ਸਾਰੇ ਏਅਰ ਫੋਰਸ ਸਟੇਸ਼ਨ ਅਤੇ ਯੂਨਿਟ ਦੇ ਬੋਰਡ ਆਫ ਆਫੀਸਰਜ਼ ਨੂੰ ਏਅਰ ਫੋਰਸ ਏਅਰਡੋਰਮ ਦੇ 900 ਮੀਟਰ (ਅਧਿਕਤਮ) ਦੇ ਹੇਠਾਂ ਖਾਸ ਜ਼ੋਨਾਂ ਦੀ ਪਛਾਣ ਕਰਨ ਲਈ ਅਧਿਕਾਰਤ ਕੀਤਾ ਹੈ, ਜਿੱਥੇ ਵਰਕਸ ਆਫ ਡਿਫੈਂਸ ਐਕਟ 1903 ਦੇ ਤਹਿਤ ਉਸਾਰੀ ਦੀ ਮਨਾਹੀ ਕੀਤੀ ਗਈ ਹੈ। ਨਤੀਜੇ ਵਜੋਂ ਬੋਰਡ ਆਫ ਆਫੀਸਰਜ਼, ਏਅਰ ਫੋਰਸ ਸਟੇਸ਼ਨ, ਭਿਸੀਆਣਾ ਨੇ ਮਿਤੀ 06.01.2009 ਦੀ ਪਾਲਣਾ ਵਿੱਚ ਅਜਿਹੇ ਜ਼ੋਨਾਂ ਦੀ ਸਿਫ਼ਾਰਸ਼ ਕੀਤੀ ਹੈ।
ਹੁਕਮ ਦੇ ਜਾਰੀ ਹੋਣ ਦੀ ਮਿਤੀ ਤੋਂ 03 ਸਾਲ ਤੱਕ ਅਜਿਹੇ ਸਥਾਨਾਂ ‘ਤੇ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨ ਦੀ ਮਨਾਹੀ ਹੈ। ਡਿਫੈਂਸ ਐਕਟ, 1903 ਦੀ ਧਾਰਾ 9 ਅਧੀਨ ਲਾਗੂ ਇਸ ਮਨਾਹੀ ਕਾਰਨ ਵਿੱਤੀ ਨੁਕਸਾਨ ਉਠਾਉਣ ਵਾਲੇ ਆਮ ਲੋਕ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਬਠਿੰਡਾ ਦੇ ਦਫ਼ਤਰ ਵਿੱਚ 45 ਦਿਨਾਂ ਦੇ ਅੰਦਰ ਕਲੇਮ ਦਾਇਰ ਕਰ ਸਕਦੇ ਹਨ।