ਜ਼ਿਲ੍ਹੇ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਵਲੋਂ 634557.12 ਮੀਟਰਕ ਟਨ ਝੋਨੇ ਦੀ ਕੀਤੀ ਜਾ ਚੁੱਕੀ ਹੈ ਖਰੀਦ—ਡਿਪਟੀ ਕਮਿਸ਼ਨਰ

Politics Punjab

ਸ੍ਰੀ ਮੁਕਤਸਰ ਸਾਹਿਬ, 13 ਨਵੰਬਰ

                         ਸ਼੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ  ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਅਨਾਜ ਮੰਡੀਆਂ  ਵਿੱਚ 666721.7 ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋ ਵੱਖ-ਵੱਖ ਖਰੀਦ ਏਜੰਸੀਆਂ ਵੱਲੋ ਕੁੱਲ 634557.12 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।

                         ਉਹਨਾਂ ਦੱਸਿਆ ਕਿ ਪਨਗਰੇਨ ਵੱਲੋਂ 245254.48 ਐਮ.ਟੀ., ਮਾਰਕਫੈਡ ਵੱਲੋ 171094 ਐਮ.ਟੀ, ਪੰਜਾਬ ਵੇਅਰ ਹਾਊਸ ਵੱਲੋ 91266164 ਐਮ.ਟੀ ਅਤੇ ਪਨਸਪ ਵੱਲੋ 126604 ਐਮ.ਟੀ, ਪ੍ਰਾਈਵੇਟ ਖਰੀਦਦਾਰਾਂ ਵੱਲੋ 338 ਐਮ.ਟੀ. ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਰੀਦ ਕੀਤੇ ਗਏ ਝੋਨੇ ਵਿੱਚੋ ਕੁੱਲ 509608.82 ਐਮ.ਟੀ ਦੀ ਲਿਫਟਿੰਗ ਹੋ ਚੁੱਕੀ ਹੈ, ਜੋ ਕਿ ਕੁੱਲ ਖਰੀਦ ਦਾ 72 ਘੰਟੇ ਦੀ ਖਰੀਦ ਅਨੁਸਾਰ 90.76 ਪ੍ਰਤੀਸ਼ਤ ਹੈ। ਖਰੀਦ ਕੀਤੀ ਗਈ ਝੋਨੇ ਦੇ ਸਨਮੁੱਖ ਕਿਸਾਨਾਂ  1273 ਕਰੋੜ ਰੁਪਏ  ਦੀ ਅਦਾਇਗੀ ਕਰ ਦਿੱਤੀ ਗਈ ਹੈ।