38ਵੀਂ ਰਾਸ਼ਟਰੀ ਖੇਡਾਂ ਉੱਤਰਾਖੰਡ ਦੇ ਵਿਖੇ ਜਨਵਰੀ 2025 ਚ।

Punjab Sports

ਚੰਡੀਗੜ੍ਹ, ਪੱਤਰ ਪ੍ਰੇਰਕ।

38ਵੀਂ ਰਾਸ਼ਟਰੀ ਖੇਡਾਂ ਉੱਤਰਾਖੰਡ ਸੂਬੇ ਵਿਖੇ ਜਨਵਰੀ 2025 ਦੌਰਾਨ ਹੋਣ ਜਾ ਰਹੀਆਂ ਹਨ। ਜਿਸ ਲਈ ਗੌਰਮਿੰਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਪਟਿਆਲਾ ਵਿਖੇ ਸਵੇਰ 10 ਵਜੇ 17 ਨਵੰਬਰ ਨੂੰ ਨੈੱਟਬਾਲ ਟਰਾਇਲ ਹੋਣਗੇ। ਇਹ ਜਾਣਕਾਰੀ ਰਾਸ਼ਟਰੀ ਨੈੱਟਬਾਲ ਕੌਚ ਅਤੇ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਰਜਿ. ਪੰਜਾਬ ਦੇ ਜੁਆਇੰਟ ਸਕੱਤਰ ਖੁਸ਼ਦੀਪ ਸਿੰਘ ਨੇ ਦਿੱਤੀ।

ਜੁਆਇੰਟ ਸਕੱਤਰ ਖੁਸ਼ਦੀਪ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਸੂਬੇ ਦੀ ਖੇਡ ਸੰਸਥਾ ਨੈਟਬਾਲ ਪ੍ਰਮੋਸ਼ਨ ਐਸੋਏਸ਼ਨ ਰਜਿ. ਪੰਜਾਬ ਦੀ ਟਰੈਡਸ਼ਨਲ ਨੈਟਬਾਲ ਦੀ ਮਹਿਲਾ ਟੀਮ ਅਤੇ ਫਾਸਟ-5 ਪੁਰਸ਼ ਅਤੇ ਮਹਿਲਾ ਦੋਨੋਂ ਟੀਮਾਂ ਕੁਆਲੀਫਾਈ ਹੋਈਆਂ ਹਨ। ਇਸ ਪ੍ਰਤਿਯੋਗਿਤਾ ਲਈ ਜੋ ਪਟਿਆਲਾ ਵਿਖੇ ਟਰਾਇਲ ਹੋ ਰਹੇ ਹਨ, ਉਸ ਵਿੱਚ ਓਹੋ ਖਿਡਾਰੀ ਭਾਗ ਲੈ ਸਕਣਗੇ, ਜਿੰਨਾ ਖਿਡਾਰੀਆਂ ਕੋਲੇ ਸਾਲ 2024-25 ਦਾ ਭਾਰਤੀ ਨੈਟਬਾਲ ਸੰਘ ਦਾ ਖਿਡਾਰੀ ਰਜਿਸਟਰੇਸ਼ਨ ਨੰਬਰ ਹੋਵੇਗਾ। ਓਹਨਾ ਇਹ ਵੀ ਦੱਸਿਆ ਕਿ ਟਰਾਇਲ ਭਾਰਤੀ ਨੈਟਬਾਲ ਸੰਘ ਵੱਲੋਂ ਨਿਯੁਕਤ ਕੀਤੇ ਜਾ ਰਹੇ ਅਬਜਰਵਰ ਜਾਂ ਨਿਯੁਕਤ ਕਮੇਟੀ ਮੈਂਬਰ ਦੀ ਦੇਖ-ਰੇਖ ਵਿੱਚ ਹੋਣਗੇ।