ਪੁੱਡਾ -ਗਮਾਡਾ ਸਮੂਹ ਸਟਾਫ  ਵੱਲੋਂ 11ਵਾਂ ਵਿਸ਼ਾਲ  ਖੂਨਦਾਨ ਕੈਂਪ ਆਯੋਜਿਤ

S.A.S Nagar

ਮੋਹਾਲੀ 26 ਫਰਵਰੀ   :  

ਸਮੂਹ ਸਟਾਫ ਪੁੱਡਾ -ਗਮਾਡਾ ਐਸ.ਸੀ ਟੀ.ਪੀ ਵੱਲੋਂ ਪੁੱਡਾ ਭਵਨ ਸੈਕਟਰ 62 ਮੋਹਾਲੀ ਵਿਖੇ ਜੀ.ਐਮ.ਸੀ.ਐਚ ਹਸਪਤਾਲ ਸੈਕਟਰ 32 ਚੰਡੀਗੜ੍ਹ ਦੇ ਬਲੱਡ ਬੈਂਕ ਦੇ ਸਹਿਯੋਗ ਨਾਲ 11ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਅਤੇ ਇਸ ਮੌਕੇ ਤੇ ਹਰ ਵਾਰ ਦੀ ਤਰ੍ਹਾਂ ਖੂਨਦਾਨ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿੱਚ ਉਚੇਚੇ ਤੌਰ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਅਤੇ ਉਹਨਾਂ ਦੇ ਪੁੱਤਰ- ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਵੀ  ਸ਼ਮੂਲੀਅਤ ਕੀਤੀ, ਇਸ ਮੌਕੇ ਤੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁੱਡਾ ਅਤੇ ਗਮਾਡਾ ਦਾ ਸਮੂਹ ਸਟਾਫ ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਇਸ ਯੂਨੀਅਨ ਅਤੇ ਸਟਾਫ ਮੈਂਬਰਾਂ ਵੱਲੋਂ ਰੱਖੇ ਗਏ ਸਮਾਗਮਾਂ ਵਿੱਚ ਸ਼ਿਰਕਤ ਕਰਦੇ ਆ ਰਹੇ ਹਨ, ਅਤੇ ਇਹ ਬੜੀ ਚੰਗੀ ਗੱਲ ਹੈ ਕਿ ਜਿੱਥੇ ਉਹ ਅੱਜ ਗਿਆਰਵਾਂ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ,ਉੱਥੇ ਨਾਲ ਹੀ ਉਹ ਖੂਨਦਾਨ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣਾ ਨਹੀਂ ਭੁੱਲਦੇ, ਕਿਸ ਦੇ ਲਈ ਸਮੂਹ ਸਟਾਫ ਪੁੱਡਾ ਗਮਾਡਾ ਯੂਨੀਅਨ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਵਧਾਈ ਦੇ ਪਾਤਰ ਹਨ, ਉਹਨਾਂ ਕਿਹਾ ਕਿ ਖੂਨਦਾਨ ਕੈਂਪ ਦੇ ਦੌਰਾਨ ਖੂਨਦਾਨੀਆਂ ਵਿੱਚ  ਪਾਇਆ ਜਾ  ਰਿਹਾ ਉਤਸ਼ਾਹ  ਵੇਖਣਾ ਬਣਦਾ ਸੀ, ਖੂਨਦਾਨੀ  ਪੂਰੀ ਉਤਸੁਕਤਾ ਨਾਲ ਆਪਣੀ ਵਾਰੀ ਦੀ ਉਡੀਕ ਕਰਦੇ ਵੇਖੇ ਗਏ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਕੰਮ ਕੀਤਾ ਜਾ  ਰਿਹਾ ਹੈ ਅਤੇ ਆਪ ਦੀ ਸਰਕਾਰ ਲੋਕਾਂ ਦੇ ਦੁਆਰ ਤੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਯੂਥ ਨੇਤਾ ਆਮ ਆਦਮੀ ਪਾਰਟੀ- ਸਰਬਜੀਤ ਸਿੰਘ ਸਮਾਣਾ ਕੌਂਸਲਰ,ਆਰ. ਪੀ. ਸ਼ਰਮਾ, ਗੁਰਵਿੰਦਰ ਸਿੰਘ ਸੈਣੀ ਚਰਨਜੀਤ ਕੌਰ,ਮਹਿੰਦਰ ਸਿੰਘ ਮਲੋਆ, ਪ੍ਰਗਟ ਸਿੰਘ,ਬਲਬੀਰ ਮਸੀਹ, ਜਸਮੀਤ ਸਿੰਘ,ਮਨਜੀਤ ਸਿੰਘ, ਬਾਵਾ ਸਿੰਘ ਪਟਿਆਲਾ, ਪਵਨ ਕੁਮਾਰ, ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ, ਪੰਕਜ ਮਹਿਮੀ, ਉਮਾ ਜੋਸ਼ੀ, ਬਲਬੀਰ ਸਿੰਘ, ਪ੍ਰਭਦੀਪ ਸਿੰਘ ਬੋਪਾਰਾਏ, ਸੁਖਦੇਵ ਸਿੰਘ, ਅਵਤਾਰ ਸਿੰਘ ਝਾਮਪੁਰ, ਬਲਜੀਤ ਸਿੰਘ ਹਾਜ਼ਰ ਸਨ।