ਮਾਨਸਾ, 05 ਜਨਵਰੀ:
ਮੱਛੀ ਪਾਲਣ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਆਈ.ਸੀ.ਏ.ਆਰ ‘ਸੈਂਟਰਲ ਇੰਸਟੀਚਿਊਟ ਆਫ ਫਰੈਸ਼ਵਾਟਰ ਐਕੁਆਕਲਚਰ’ ਦੇ ਰੀਜ਼ਨਲ ਰਿਸਰਚ ਸੈਟਰ ਬਠਿੰਡਾ ਵੱਲੋਂ ਸਰਕਾਰੀ ਮੱਛੀ ਪੂੰਗ ਫਾਰਮ ਅਲੀਸ਼ੇਰ ਖੁਰਦ ਵਿਖੇ ਸਜਾਵਟੀ ਮੱਛੀਆ ਦੇ ਪਾਲਣ ਅਤੇ ਰਖ-ਰਖਾਵ ਬਾਰੇ ਇੱਕ ਰੋਜਾ ਸਿਖਲਾਈ ਕੈਂਪ ਲਗਾਇਆ ਗਿਆ, ਜਿਸ ਵਿੱਚ 19 ਔਰਤਾਂ ਸਮੇਤ 50 ਕਿਸਾਨਾਂ ਨੇ ਭਾਗ ਲਿਆ।
ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀ ਰਾਜੇਸ਼ਵਰ ਕੁਮਾਰ ਨੇ ਆਏ ਹੋਏ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਡਾ. ਮੁਕੇਸ਼ ਵੈਰਵਾ, ਵਿਗਿਆਨੀ ਇੰਚਾਰਜ ਰੀਜਨਲ ਰਿਸਰਚ ਸੈਟਰ ਬਠਿੰਡਾ ਵੱਲੋਂ ਸਜਾਵਟੀ ਮੱਛੀਆਂ ਦੇ ਪਾਲਣ ਅਤੇ ਰਖ ਰਖਾਵ ਸਬੰਧੀ ਸਿਖਲਾਈ ਦਿੱਤੀ ਗਈ।
ਇਸ ਮੌਕੇ ਸੀਨੀਅਰ ਮੱਛੀ ਪਾਲਣ ਅਫਸਰ, ਸ੍ਰੀਮਤੀ ਸ਼ੀਨਮ ਜਿੰਦਲ ਅਤੇ ਮੱਛੀ ਪਾਲਣ ਅਫ਼ਸਰ ਸ੍ਰੀ ਪ੍ਰਭਦਿਆਲ ਸਿੰਘ ਨੇ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।