ਸਰਕਾਰੀ ਆਈ ਟੀ ਫ਼ਾਜ਼ਿਲਕਾ ਵਿਚ ਕਰਵਾਇਆ ਗਿਆ ਨਸ਼ਾ ਮੁਕਤ ਜਾਗਰੂਕਤਾ ਸੈਮੀਨਾਰ

Fazilka

ਫਾਜਿਲਕਾ  23 ਫਰਵਰੀ

ਸਰਕਾਰੀ ਆਈ.ਟੀ.ਆਈ ਫ਼ਾਜ਼ਿਲਕਾ ਵਿੱਚ ਪ੍ਰਿੰਸੀਪਲ ਸ੍ ਅੰਗਰੇਜ਼ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਰਿਬਨ ਕਲੱਬ ਆਈਟੀਆਈ ਫਾਜ਼ਿਲਕਾ ਵਿਚ ਐਨ ਐਸ ਐਸ ਪ੍ਰੋਗਰਾਮ ਅਫ਼ਸਰ ਸਰਦਾਰ ਗੁਰਜੰਟ ਸਿੰਘ ਅਤੇ ਐਨ ਸੀ ਸੀ ਅਫਸਰ ਸ਼੍ਰੀ ਰਮੇਸ਼ ਕੁਮਾਰ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਰਨਲ ਸ੍ਰੀ ਸੋਰਭ ਚਰਨ ਜੀ ਵਿਸ਼ੇਸ਼ ਤੌਰ ਤੇ ਪੁੱਜੇ ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਦੂਜਿਆਂ ਨੂੰ ਦੂਰ ਕਰਨ ਲਈ ਕਿਹਾ ਗਿਆ ਅਤੇ ਅਗਨੀਵੀਰ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਕਾਫੀ ਬਦਲ ਗਈ ਹੈ ਜਿਸ ਵਿਚ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਹੁੰਦੀ ਹੈ ਜੋ ਕਿ ਆਧਾਰ ਕਾਰਡ ਵੈਰੀਫਿਕੇਸ਼ਨ ਬੇਸਡ ਹੁੰਦੀ ਹੈ ਉਸ ਤੋਂ ਬਾਅਦ ਕੰਪਿਊਟਰ ਬੇਸ ਟੈਸਟ ਹੰਦਾ ਹੈ ਜਿਸ ਦੇ ਬਾਅਦ ਮੈਰਿਟ ਬਣਦੀ ਹੈ ਬਾਅਦ ਵਿੱਚ ਫਿਜ਼ੀਕਲ ਟੈਸਟ ਦੌੜ ਆਦਿ ਦੀ ਪ੍ਰਕਿਰਿਆ ਹੁੰਦੀ ਉਹਨਾਂ ਲੜਕੀਆਂ ਨੂੰ ਵੀ ਅਗਨੀਵੀਰ /ਅਫ਼ਸਰ ਰੈਂਕ ਆਦਿ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਉਨ੍ਹਾਂ ਆਈ ਟੀ ਆਈ ਦੇ ਸਿੱਖਿਆਰਥੀਆਂ ਨੂੰ ਦੱਸਿਆ ਕਿ ਆਰਮੀ ਵਿਚ ਆਈ ਟੀ ਆਈ /ਡਿਪਲੋਮਾ ਪਾਸ ਸਿਖਿਆਰਥੀਆਂ ਨੂੰ ਬੋਨਸ ਨੰਬਰ ਵੀ ਦਿੱਤੀ ਜਾਦੇ ਹਨ,। ਇਸ ਪ੍ਰੋਗਰਾਮ ਵਿੱਚ ਸਟੇਜ ਸੈਕਟਰੀ ਦੀ ਟ੍ਰੇਨਿੰਗ ਅਫਸਰ ਸ੍ਰੀ ਮਦਨ ਲਾਲ ਜੀ ਵੱਲੋਂ ਨਿਭਾਈ ਗਈ ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ  ਅਗਨੀਵੀਰ ਦੀ ਜਾਣਕਾਰੀ ਵੀ ਦਿੱਤੀ ਪ੍ਰੋਗਰਾਮ ਅਫ਼ਸਰ ਸਰਦਾਰ  ਗੁਰਜੰਟ ਸਿੰਘ  ਵੱਲੋਂ ਪਹਿਲਾਂ ਬਡੀ ਦੀ ਜਾਣਕਾਰੀ ਦਿੱਤੀ ਅਤੇ ਮਾ ਬੋਲੀ ਪੰਜਾਬੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਸਰਦਾਰ ਅੰਗਰੇਜ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਦਿਲ ਤੋਂ ਸਤਿਕਾਰ ਕਰਨਾ ਚਾਹੀਦਾ ਹੈ ।ਇਸ ਮੌਕੇ ਬਡੀ ਪ੍ਰੋਗਰਾਮ ਅਤੇ ਰੈਡ ਰਿਬਨ ਕਲੱਬ ਵਲੋਂ  ਸਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ  ਇਸ ਪ੍ਰੋਗਰਾਮ ਵਿਚ ਟ੍ਰੇਨਿੰਗ ਅਫਸਰ ਸ੍ਰੀਮਤੀ ਪੁਨੀਤਾ ਗੋਇਲ   ਸੁਪਰਡੈਂਟ ਸ੍ਰੀ ਜਤਿੰਦਰ ਵਰਮਾ ਸ਼੍ਰੀ ਰਕੇਸ਼ ਕੁਮਾਰ  ਜਸਵਿੰਦਰ ਸਿੰਘ ਰਾਏ ਸਾਹਿਬ ਰਣਜੀਤ ਸਿੰਘ (ਰਾਣਾ ਮਿੱਡਾ) ਪਰਮਿੰਦਰ ਕੌਰ ਵਰਿੰਦਰ ਕੁਮਾਰ ਗੁਰਤੇਜ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ।