ਫਾਜ਼ਿਲਕਾ, 26 ਜੁਲਾਈ
ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਖੂਈ ਖੇੜਾ ਵਿਖੇ ਮੀਆਂਵਾਕੀ ਤਕਨੀਕ ਨਾਲ ਤਿਆਰ ਮਿੰਨੀ ਜੰਗਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਅਤੇ ਆਲਾ-ਦੁਆਲਾ ਹਰਿਆ-ਭਰਿਆ ਬਣਾਉਣ ਲਈ ਮੀਆਂਵਾਕੀ ਤਕਨੀਕੀ ਨਾਲ 2 ਸਾਲ ਪਹਿਲਾਂ ਬੂਟੇ ਲਗਾ ਕੇ ਮਿੰਨੀ ਜੰਗਲ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਜੋ ਕਿ ਲਾਹੇਵੰਦ ਸਾਬਿਤ ਹੋਈ ਹੈ।
ਹਲਕਾ ਫਾਜ਼ਿਲਕਾ ਦੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵੇਖਿਆ ਹੈ ਜਿਸ ਵਿਚ ਵਾਤਾਵਰਣ ਨੂੰ ਸ਼ੁੱਧ ਰੱਖਣਾ ਇਕ ਅਹਿਮ ਕੜੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧੀ ਤੇ ਹਰੇ-ਭਰੇ ਵਾਤਾਵਰਨ ਦੀ ਪ੍ਰਾਪਤੀ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਵਿਚ ਸਾਨੂੰ ਸਭਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਵੀ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ 3 ਲੱਖ ਬੂਟਾ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਪੌਦੇ ਲਗਾ ਕੇ ਸਾਡਾ ਆਲਾ-ਦੁਆਲਾ ਰੁੱਖਾਂ ਨਾਲ ਭਰਪੂਰ ਹੋਵੇਗੀ ਤੇ ਆਕਸੀਜਨ ਦੀ ਘਾਟ ਮਹਿਸੂਸ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਮੀਆਂਵਾਕੀ ਤਕਨੀਕ ਨਾਲ ਪੌਦੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਹੈ, ਇਸ ਤਕਨੀਕ ਨਾਲ ਪੌਦੇ ਜਲਦੀ ਵੱਡੇ ਹੁੰਦੇ ਹਨ ਤੇ ਸਬੰਧਤ ਏਰੀਆ ਮਿੰਨੀ ਜੰਗਲ ਵਾਂਗ ਬਣ ਜਾਂਦਾ ਹੈ।
ਬਾਕਸ ਲਈ ਪ੍ਰਸਤਾਵਿਤ
ਪਿੰਡ ਬੇਗਾ ਵਾਲੀ ਵਿਖੇ ਬੂਟੇ ਨਾ ਚਲਣ ਸਬੰਧੀ ਡੀ.ਡੀ.ਪੀ.ਓ ਨੂੰ ਜਾਂਚ ਦੇ ਹੁਕਮ
ਇਸ ਤੋਂ ਪਹਿਲਾਂ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਬੇਗਾਂ ਵਾਲੀ ਦਾ ਵੀ ਦੌਰਾ ਕੀਤਾ ਗਿਆ ਜਿਥੇ ਪਿਛਲੇ ਸਾਲ ਬੂਟੇ ਲਗਾਏ ਗਏ ਸੀ। ਉਨ੍ਹਾਂ ਕਿਹਾ ਕਿ ਜਿਸ ਅਨੁਸਾਰ ਬਾਕੀ ਥਾਵਾਂ *ਤੇ ਬੂਟੇ ਚਲ ਰਹੇ ਹਨ ਪਰ ਇਥੇ ਬੂਟੇ ਬਾਕੀ ਥਾਵਾਂ ਦੇ ਮੁਕਾਬਲੇ ਚਲ ਨਹੀਂ ਸਕੇ। ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਜਾਂਚ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਸ ਕਿਸੇ ਕਾਰਨ ਕਰਕੇ ਨਹੀਂ ਚੱਲ ਸਕੇ ਉਸ ਸਬੰਧੀ ਪੂਰੀ ਰਿਪੋਰਟ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦੀ ਵੀ ਅਣਗਹਿਲੀ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਵਿਧਾਇਕ ਫਾਜ਼ਿਲਕਾ ਨੇ ਕਿਹਾ ਕਿ ਪਿੰਡ ਬੇਗਾਂ ਵਾਲੀ ਵਿਖੇ ਹੋਰ ਨਵੇਂ ਬੂਟੇ ਲਗਾਏ ਜਾਣ ਅਤੇ ਇਨ੍ਹਾਂ ਦਾ ਸਹੀ ਤਰੀਕੇ ਨਾਲ ਪਾਲਣ-ਪੋਸ਼ਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਖਾਦ ਅਤੇ ਪਾਣੀ ਵੀ ਦਿੱਤਾ ਜਾਵੇ। ਉਨ੍ਹਾਂ ਮਗਨਰੇਗਾ ਲੇਬਰ ਅਤੇ ਹੋਰ ਸਬੰਧਤ ਅਧਿਕਾਰੀਆਂ ਨੁੰ ਕਿਹਾ ਕਿ ਸਟਾਫ ਤਾਇਨਾਤ ਕੀਤਾ ਜਾਵੇ ਤਾਂ ਜੋ ਧਿਆਨ ਦੇ ਕੇ ਬੂਟਿਆਂ ਦੀ ਸਾਂਭ ਸੰਭਾਲ ਹੋ ਸਕੇ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਦਰਸ਼ਨ ਲਾਲ, ਬੀ.ਡੀ.ਪੀ.ਓ, ਏ.ਪੀ.ਓ, ਹਰਮੰਦਰ ਸਿੰਘ ਆਦਿ ਹੋਰ ਸਟਾਫ ਮੌਜੂਦ ਸਨ।