ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਲਗਾਤਾਰ ਦਿੱਤੀਆਂ ਜਾ ਰਹੀਆਂ ਟ੍ਰੇਨਿੰਗਾਂ

Fazilka

ਫ਼ਰੀਦਕੋਟ 07 ਮਾਰਚ 2024

          ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ ਅਤੇ ਸਮੂਹ ਨੋਡਲ ਅਫਸਰਾਂ ਨੂੰ ਲਗਾਤਾਰ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਾਰੀ ਹੋਈਆਂ ਹਦਾਇਤਾਂ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ। ਇਹ ਚੋਣਾਂ ਪਾਰਦਰਸ਼ੀ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਇਹ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ  ਸ਼੍ਰੀਮਤੀ ਪਰਲੀਨ ਕੌਰ ਬਰਾੜ  ਪੀ.ਸੀ.ਐਸ ਸਹਾਇਕ ਰਿਟਰਨਿੰਗ ਅਫਸਰ ਜੈਤੋ ਵੱਲੋਂ ਕੀਤਾ ਗਿਆ।

          ਸ਼੍ਰੀਮਤੀ ਪਰਲੀਨ ਕੌਰ ਬਰਾੜ  ਪੀ.ਸੀ.ਐਸ ਸਹਾਇਕ ਰਿਟਰਨਿੰਗ ਅਫਸਰ ਜੈਤੋ ਵੱਲੋਂ  ਇਲੈਕਟ੍ਰੋਲ ਰੋਲਜ, ਵਲਨਰਬਿਲਟੀ ਮੈਪਿੰਗ, ਪੋਲਿੰਗ ਪਾਰਟੀਜ, ਪੋਲ ਡੇ ਅਰੇਂਜਮੈਂਟ ਐਂਡ ਵਹੀਲ ਚੇਅਰ, ਕਾਊਂਟਿੰਗ ਅਰੇਂਜਮੈਂਟ ਐਂਡ ਡਿਕਲੇਅਰੇਸ਼ਨ ਆਫ ਰਿਜਲਟ ਸਬੰਧੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਟਰੇਨਿੰਗ ਦਿੱਤੀ ਗਈ।

ਸ਼੍ਰੀ ਨਰਿੰਦਰਜੀਤ ਸਿੰਘ ਬਰਾੜ ਜਿਲ੍ਹਾ ਲੈਵਲ ਮਾਸਟਰ ਟ੍ਰੇਨਰ-ਕਮ-ਪ੍ਰੋਫੈਸਰ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ, ਵੱਲੋਂ ਲੋਕ ਸਭਾ ਚੋਣਾਂ-2024 ਭਾਰਤ ਚੋਣ ਕਮਿਸ਼ਨ ਵੱਲੋੰ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਈ.ਵੀ.ਐਮ,ਵੀ.ਵੀ.ਪੀ.ਏ.ਟੀ ਸਬੰਧੀ ਟ੍ਰੇਨਿੰਗ ਦਿੱਤੀ ਗਈ।

ਇਸ ਤੋਂ ਇਲਾਵਾ ਸ਼੍ਰੀ ਨਵੀਨ ਗੜਵਾਲ ਜਿਲ੍ਹਾ ਲੈਵਲ ਮਾਸਟਰ ਟ੍ਰੇਨਰ-ਕਮ-ਨੋਡਲ ਅਫਸਰ ਵੱਲੋਂ ਬੈਲਟ ਪੇਪਰ ਐਂਡ ਪੋਸਟਲ ਬੈਲਟ ਪੇਪਰ, ਈਟੀਪੀਬੀਐਸ, ਪੋਲਿੰਗ ਅਰੇਂਜਮੈਂਟ ਫਾਰ ਪੀ.ਡਬਲਿਊ. ਡੀ ਐਂਡ ਸੀਨੀਅਰ ਸਿਟੀਜਨ ਦੀ ਪੀ.ਬੀ.ਪੀ ਰਾਹੀਂ  ਵਿਸਥਾਰ ਸਹਿਤ ਜਾਣਕਾਰੀ ਦਿੱਤੀ।

          ਇਸ ਮੌਕੇ ਸਮੂਹ ਸਹਾਇਕ ਰਿਟਰਨਿੰਗ ਅਫਸਰ, ਨੋਡਲ ਅਫਸਰ ਸਮੇਤ ਟੀਮ ਅਤੇ ਚੋਣ ਤਹਿਸੀਲਦਾਰ ਹਰਜਿੰਦਰ ਕੌਰ ਸਮੇਤ ਸਮੂਹ ਸਟਾਫ ਹਾਜਰ ਸਨ।