ਥਾਣਾ ਸ਼ਾਹਕੋਟ ਪੁਲਿਸ ਵੱਲੋ ਭੋਲੇ-ਭਾਲੇ ਲੋਕਾਂ ਨੂੰ ਹਨੀ ਟਰੈਪ ਵਿੱਚ ਫਸਾ ਕੇ, ਜਬਰੀ ਵਸੂਲੀ ਕਰਨ ਵਾਲੇ ਗਿਰੋਹ ਦੇ 04 ਮੈਂਬਰ ਗ੍ਰਿਫਤਾਰ

Crime Punjab

ਜਲੰਧਰ 06 ਮਾਰਚ 2025

ਸ੍ਰੀ ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਣਯੋਗ DGP ਸਾਹਿਬ ਦੇ ਏਜੰਡੇ ਤਹਿਤ ਮਾੜੇ ਅਨਸਰਾ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਉਕਾਂਰ ਸਿੰਘ ਬਰਾੜ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਟੀਮ ਵੱਲੋਂ ਇਲਾਕਾ ਥਾਣਾ ਸ਼ਾਹਕੋਟ ਦੇ ਏਰੀਏ ਵਿੱਚ ਭੋਲੇ ਭਾਲੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਜਬਰੀ ਵਸੂਲੀ ਅਤੇ ਹਨੀ ਟਰੈਪ ਵਿੱਚ ਫਸਾਉਣ ਵਾਲੇ ਗਿਰੋਹ ਦੇ 04 ਮੈਬਰ ਗ੍ਰਿਫਤਾਰ ਕਰਕੇ ਅਤੇ ਉਹਨਾਂ ਕੋਲੋ ਸਾਜੋ-ਸਮਾਨ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਉਕਾਰ ਸਿੰਘ ਬਰਾੜ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ, ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਜਗਰੂਪ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਜੀਰਾ ਜਿਲ੍ਹਾ ਫਿਰੋਜਪੁਰ ਨੇ ਇਤਲਾਹ ਦਿੱਤੀ ਕਿ ਉਹ HDFC ਬੈਂਕ ਮੋਗਾ ਵਿੱਚ ਲੋਨ ਵਿਭਾਗ ਵਿੱਚ ਨੌਕਰੀ ਕਰਦਾ ਹੈ।

ਮਿਤੀ 01.04.2025 ਨੂੰ ਉਸ ਨੂੰ ਇੱਕ ਲੋਨ ਕਰਾਉਣ ਸਬੰਧੀ ਔਰਤ ਦੀ ਕਾਲ ਆਈ ਕਿ ਉਸ ਨੇ ਲੋਨ ਕਰਵਾਉਣਾ ਚਾਹੁੰਦੀ ਹੈ, ਤੁਸੀ ਸ਼ਾਹਕੋਟ ਆ ਜਾਓ। ਜਿਸ ਤੇ ਮੁਦੱਈ ਮੁਕੱਦਮਾਂ ਜਗਰੂਪ ਸਿੰਘ ਆਪਣੀ ਡਿਊਟੀ ਸਬੰਧੀ ਸ਼ਾਹਕੋਟ ਆਇਆ ਤੇ ਉਸ ਗਾਹਕ ਔਰਤ ਨੂੰ ਫੋਨ ਕੀਤਾ ਜੋ ਉਹ ਉਸਨੂੰ ਆਪਣੇ ਘਰ ਪਿੰਡ ਸਲੈਚਾਂ ਸ਼ਾਹਕੋਟ ਵਿਖੇ ਲੈ ਗਈ। ਜਿੱਥੇ ਉਸ ਘਰ ਵਿੱਚ ਪਹਿਲਾਂ ਹੀ ਤਿੰਨ ਔਰਤਾਂ ਅਤੇ ਤਿੰਨ ਮਰਦ ਮੌਜੂਦ ਸਨ, ਜਿਹਨਾਂ ਨੇ ਉਸ ਨੂੰ ਚਾਹ ਪਾਣੀ ਪੁੱਛ ਕੇ ਉਸਨੂੰ ਕਮਰੇ ਵਿੱਚ ਬੰਦ ਕਰਕੇ ਉਸਦੇ ਜਬਰੀ ਕੱਪੜੇ ਉਤਾਰ ਕੇ ਉਸ ਦੀ ਕੁੱਟ-ਮਾਰ ਕੀਤੀ ਨਾਲ ਹੀ ਉਸਨੂੰ ਅਲਫ ਨੰਗਾ ਕਰਕੇ ਉਸਦੀ ਜਬਰੀ ਅਸ਼ਲੀਲ  ਵੀਡੀਓ ਬਣਾਈ ਅਤੇ ਉਸਨੂੰ ਪੱਖੇ ਨਾਲ ਬੰਨ ਕੇ ਉਲਟਾ ਲਟਕਾਇਆ ਅਤੇ ਨਾਲ ਹੀ ਘਰ ਵਿੱਚ ਹਾਜਰ ਅੋਰਤਾਂ ਵਿੱਚੋਂ ਇੱਕ ਔਰਤ ਦੇ ਵੀ ਆਪਣੇ ਆਪ ਕੱਪੜੇ ਉਤਾਰ ਕੇ ਉਸਦੀ ਬੈਂਕ ਮੁਲਾਜਮ ਨਾਲ ਬਲੈਕ ਕਰਨ ਦੀ ਨੀਅਤ ਨਾਲ ਜਬਰਦਸਤੀ ਅਸ਼ਲੀਲ ਵੀਡੀਓ ਬਣਾਈ। ਫਿਰ ਉਸਨੂੰ ਡਰਾ ਧਮਕਾ ਕੇ ਉਸਦੇ ਪਰਸ ਵਿੱਚੋਂ ਏ.ਟੀ.ਐਮ ਅਤੇ ਕਰੈਡਿਟ ਕਾਰਡ ਕੱਢ ਕੇ ਉਸ ਦੇ ਜਬਰੀ  90 ਹਜਾਰ ਰੁਪਏ ਬੈਂਕ ਵਿੱਚੋ ਕੱਢਵਾਏ ਅਤੇ ਨਾਲ ਹੀ ਉਸ ਦੇ ਬੈਗ ਵਿੱਚੋਂ ਚੈੱਕ ਬੁੱਕ ਕੱਢ ਕੇ ਉਸ ਵਿੱਚ 02 ਖਾਲੀ ਚੈੱਕਾਂ ਉਪਰ ਵੀ ਜਬਰਦਸਤੀ ਦਸਤਖਤ ਕਰਵਾ ਲਏ ਤੇ ਕਰੀਬ 04 ਘੰਟੇ ਪੀੜਤ ਨੂੰ ਬੰਧਕ ਬਣਾ ਕੇ ਉਸ ਨਾਲ ਕੁੱਟ-ਮਾਰ ਕਰਦੇ ਰਹੇ ਅਤੇ ਉਸ ਤੋਂ ਬਾਅਦ ਪੀੜਤ ਦਾ ਨਿੱਜੀ ਸਾਜੋ-ਸਮਾਨ ਵੀ ਆਪਣੇ ਕਬਜੇ ਵਿੱਚ ਰੱਖ ਕੇ ਉਸਨੂੰ ਬੇਇੱਜਤ ਕਰਕੇ ਘਰੋ ਬਾਹਰ ਕੱਢਿਆ ਅਤੇ ਉਸਨੂੰ ਧਮਕਾਇਆ ਕਿ ਜੇਕਰ ਤੂੰ ਪੁਲਿਸ ਨੂੰ ਦੱਸਿਆ ਤਾਂ ਤੇਰੀ ਅਸ਼ਲੀਲ ਵੀਡੀਓ ਪਬਲਿਕ ਵਿੱਚ ਵਾਇਰਲ ਕਰ ਦੇਵਾਗੇ ਜੋ ਪੀੜਤ ਬਹੁਤ ਹੀ ਘਬਰਾਇਆ ਅਤੇ ਡਰਿਆ ਹੋਇਆ ਆਪਣੇ ਘਰ ਪੁੱਜਾ ਅਤੇ ਅਗਲੇ ਦਿਨ ਪਿੰਡ ਦੇ ਮੋਹਤਬਰ ਵਿਅਕਤੀਆ ਨੂੰ ਨਾਲ ਲੈ ਕੇ ਡਾਕਟਰੀ ਮੁਲਾਹਜਾ ਸੱਟਾ ਲੱਗਣ ਸਬੰਧੀ ਕਰਵਾਇਆ ਜੋ ਪੁਲਿਸ ਨੂੰ ਇਤਲਾਹ ਮਿਲਣ ਤੇ ਸੰਗੀਨ ਧਾਰਾਵਾਂ ਹੇਠ ਮੁਕੱਦਮਾਂ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ। ਪੁਲਿਸ ਵੱਲੋ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਇਸ ਗਿਰੋਹ ਦੇ 04 ਮੁਲਜਮਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਵੱਲੋ ਵਰਤਿਆ ਹੋਇਅਆ ਸਾਜੋ-ਸਮਾਨ ਬ੍ਰਾਮਦ ਕੀਤਾ। ਦੋਸ਼ੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਗ੍ਰਿਫਤਾਰ ਦੋਸ਼ੀ ਦਿਲਬਾਗ ਸਿੰਘ ਪਹਿਲਾਂ ਵੀ ਅਜਿਹਾ ਅਪਰਾਧ ਕਰ ਚੁੱਕਾ ਹੈ ਜੋ ਮਿਤੀ 17-01-2025 ਨੂੰ ਬਠਿੰਡਾ ਜੇਲ ਵਿੱਚੋ ਜਮਾਨਤ ਪਰ ਬਾਹਰ ਆਇਆ ਸੀ।

*ਦਰਜ ਮੁੱਕਦਮਾ* :- ਮੁੱਕਦਮਾ ਨੰਬਰ 55 ਮਿਤੀ 03.04.2025 ਜੁਰਮ 308(6),310(4),310(2),304,61(2),298 BNS ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ।

*ਗ੍ਰਿਫਤਾਰ ਦੋਸ਼ੀਆਂ ਦੇ ਨਾਮ ਪਤਾ*:-

 1. ਚਰਨਜੀਤ ਸਿੰਘ ਪੁੱਤਰ ਅਮਰ ਸਿੰਘ ਵਾਸੀ ਸਲੈਚਾਂ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ।

2. ਗੁਰਬਖਸ਼ ਕੌਰ ਪਤਨੀ ਚਰਨਜੀਤ ਸਿੰਘ ਵਾਸੀ ਸਲੈਚਾਂ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ।

3. ਦਿਲਬਾਗ ਸਿੰਘ ਉਰਫ ਭੁੱਲਰ ਪੁੱਤਰ ਗੁਰਨਾਮ ਸਿੰਘ ਵਾਸੀ ਮੋਗਾ ਰੋਡ ਗਲੋਟੀ ਥਾਣਾ ਕੋਟ ਈਸੇ ਖਾਂ ਜਿਲਾ ਮੋਗਾ ਹਾਲ ਵਾਸੀ ਮੰਡੀ ਗੋਨਿਆਣਾ ਥਾਣਾ ਨੇਹੀਆਂਵਾਲਾ ਜਿਲ੍ਹਾ ਬਠਿੰਡਾ।

4. ਕਿਰਨਦੀਪ ਕੌਰ ਉਰਫ ਕਿਰਨ ਪਤਨੀ ਬਲਕਾਰ ਸਿੰਘ ਵਾਸੀ ਸੁੱਚਾ ਸਿੰਘ ਨਗਰ ਨੇੜੇ ਥਰਮਲ ਕਲੋਨੀ ਥਾਣਾ ਥਰਮਲ ਪਲਾਂਟ ਜਿਲ੍ਹਾ ਬਠਿੰਡਾ।

*ਬ੍ਰਾਮਦਗੀ* :-

1. ਜਬਰੀ ਵਸੂਲੀ ਕੀਤੇ ਵਿੱਚੋ, 10,200/-ਰੁਪਏ ਭਾਰਤੀ ਕਰੰਸੀ

2. 03 ਮੋਬਾਇਲ ਫੋਨ

3. ਇੱਕ ਕਾਰ ਨੰਬਰ DL-4C-NE-4582 ਮਾਰਕਾ ਕਰੋਲਾ

4. ਇੱਕ ਐਕਟਿਵਾ

…….

Leave a Reply

Your email address will not be published. Required fields are marked *