ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ ਵਿੱਚ ਆਧੁਨਿਕ ਢੰਗ ਨਾਲ ਖੇਡ ਗਰਾਊਂਡ,ਪਾਰਕ ਅਤੇ ਛੱਪੜਾਂ ਦਾ ਕੀਤਾ ਜਾਵੇ ਨਿਰਮਾਣ, ਡਿਪਟੀ ਕਮਿਸ਼ਨਰ

Politics Punjab

ਸ੍ਰੀ ਮੁਕਤਸਰ ਸਾਹਿਬ, 28  ਮਾਰਚ  
ਜਿ਼ਲ੍ਹੇ ਦੇ ਵੱਖ—ਵੱਖ ਪਿੰਡਾਂ ਵਿੱਚ ਬਣਨ ਵਾਲੇ ਖੇਡ ਗਰਾਊਂਡ, ਪਾਰਕ ਅਤੇ ਛੱਪੜਾਂ ਦਾ ਨਿਰਮਾਣ ਆਧੁਨਿਕ ਤਰੀਕੇ ਨਾਲ ਕੀਤਾ ਜਾਵੇ।
ਸ੍ਰੀ ਅਭਿਜੀਤ ਕਪਲਿਸ਼ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਜਿ਼ਲ੍ਹੇ ਦੇ ਪਿੰਡ ਨਿਵਾਸੀਆਂ, ਬੱਚਿਆਂ ਅਤੇ ਖੇਡ ਪ੍ਰੇਮੀਆਂ ਦੀ ਮੰਗ ਅਨੁਸਾਰ ਹੀ ਖੇਡ ਗਰਾਊਂਡ ਬਣਾਏ ਜਾਣ ਤਾਂ ਜੋ ਇਹਨਾਂ ਦਾ ਸਹੀ ਇਸਤੇਮਾਲ ਹੋ ਸਕੇ। ਉਹਨਾਂ ਕਿਹਾ ਕਿ ਖੇਡ ਗਰਾਊਂਡਾਂ ਦੀ ਚਾਰ ਦੀਵਾਰੀ ਵੀ ਇਸ  ਤਰ੍ਹਾਂ  ਕੀਤੀ ਜਾਵੇ ਜਿੱਥੇ ਖੇਡ ਪ੍ਰੇਮੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ।  
ਉਹਨਾਂ  ਇਹ ਵੀ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਆਧੁਨਿਕ ਤਰੀਕੇ ਨਾਲ ਪਾਰਕ ਬਣਾਏ ਜਾਣ ਜਿਥੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਉਹਨਾਂ  ਦੀ ਸਿਹਤ ਚੰਗੀ ਰਹੇ।  ਇਹਨਾਂ ਪਾਰਕਾਂ ਦੀ ਸਹੀ ਸਾਂਭ ਸੰਭਾਲ ਲਈ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਜਾਵੇ।ਉਹਨਾਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਥਾਪਰ ਮਾਡਲ ਅਨੁਸਾਰ ਛੱਪੜਾਂ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਛੱਪੜਾਂ ਦੇ ਪਾਣੀ ਨੂੰ ਸੋਧ ਕਰਕੇ ਸਹੀ ਢੰਗ ਨਾਲ ਵਰਤਿਆ ਜਾ ਸਕੇ।
ਇਸ ਮੌਕੇ ਸ੍ਰੀਮਤੀ ਅਨਿੰਦਰਵੀਰ ਕੌਰ ਜਿ਼ਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਖੇਡ ਵਿਭਾਗ ਵਲੋਂ  ਜਿ਼ਲ੍ਹੇ  ਵਿੱਚ 32 ਖੇਡ ਨਰਸਰੀਆਂ ਬਨਾਉਣ ਦੀ ਤਜ਼ਵੀਜ ਆਈ ਹੈ, ਜਿਹਨਾਂ  ਵਿੱਚ’ 9 ਖੇਡ ਨਰਸਰੀਆਂ ਖਿਡਾਰੀਆਂ ਦੀ ਮੰਗ ਅਨੁਸਾਰ ਸ਼ਨਾਖਤ ਕਰ ਲਈ ਗਈ ਹੈ।
ਇਸ ਮੌਕੇ ਤੇ ਸ੍ਰੀ ਗੁਰਦਰਸ਼ਨ ਲਾਲ ਕੁੰਡਲ ਜਿ਼ਲ੍ਹਾ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫਸਰ,  ਸ੍ਰੀ  ਜਗਮੋਹਨ ਸਿੰਘ ਮਾਨ ਜਿ਼ਲ੍ਹਾ  ਨਿਆ ਅਧਿਕਾਰਤਾ ਅਫਸਰ ਵੀ ਮੌਜੂਦ ਸਨ।

Leave a Reply

Your email address will not be published. Required fields are marked *