ਮੋਗਾ, 14 ਮਾਰਚ:
ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਕਰਵਾਉਣਾ ਜਰੂਰੀ ਹੈ ਤਾਂ ਕਿ ਸਕੂਲ ਵਿੱਚ ਦਾਖਲਾ ਲੈਣ, ਸਰਕਾਰੀ ਸਹੂਲਤਾਂ ਪ੍ਰਾਪਤ ਕਰਨ ਲਈ ਕਿਸੇ ਨੂੰ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਸਿਵਲ ਰਜਿਸਟ੍ਰੇਸ਼ਨ ਸਿਸਟਮ ਦੀ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਕਰਨ ਮੌਕੇ ਕੀਤਾ। ਇਸ ਮੀਟਿੰਗ ਵਿੱਚ ਪੁਲਿਸ ਵਿਭਾਗ, ਸਿੱਖਿਆ ਵਿਭਾਗ, ਸੇਵਾ ਕੇਂਦਰ ਇੰਚਾਰਜ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋ ਇਲਾਵਾ ਦਫ਼ਤਰ ਸਿਵਲ ਸਰਜਨ ਮੋਗਾ ਦੇ ਅਧਿਕਾਰੀ ਕਰਮਾਚਰੀ ਹਾਜ਼ਰ ਸਨ।
ਉਨ੍ਹਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਰੋਡ ਐਕਸੀਡੈਟ ਕੇਸਾਂ ਵਿੱਚ ਨਿਯੁਕਤ ਤਫਤੀਸ਼ੀ ਅਫ਼ਸਰ ਵੱਲੋਂ ਮ੍ਰਿਤਕ ਦਾ ਮੌਤ ਇੰਦਰਾਜ ਦਰਜ ਕਰਵਾਉਣਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਸਬੰਧਤ ਨੂੰ ਮੌਤ ਸਰਟੀਫਿਕੇਟ ਸਮੇਂ ਸਿਰ ਪ੍ਰਾਪਤ ਹੋ ਸਕੇ। ਆਮ ਤੌਰ ਤੇ ਦੇਖਣ ਵਿੱਚ ਆਉਦਾ ਹੈ ਕਿ ਐਕਸੀਡੈਂਟਲ ਕੇਸਾਂ ਦੇ ਮੌਤ ਇੰਦਰਾਜ ਨਾ ਤਾ ਘਰਦਿਆਂ ਵੱਲੋਂ ਕਰਵਾਇਆ ਜਾਂਦਾ ਹੈ ਅਤੇ ਨਾ ਹੀ ਸਬੰਧਤ ਪੁਲਿਸ ਅਧਿਕਾਰੀ ਵੱਲੋਂ, ਜਿਸ ਕਾਰਨ ਲੇਟ ਇੰਦਰਾਜ ਦਰਜ ਕਰਵਾਉਣ ਲਈ ਆਮ ਨਾਲੋਂ ਜਿਆਦਾ ਕਾਗਜੀ ਕਾਰਵਾਈ ਕਰਨੀ ਪੈਦੀ ਹੈ। ਉਨ੍ਹਾਂ ਸਿੱਖਿਆ ਵਿਭਾਗ ਨੂੰ ਆਦੇਸ਼ ਦਿੱਤੇ ਕਿ ਸਕੂਲਾਂ ਵਿੱਚ ਬੱਚਿਆ ਨੂੰ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ ਅੰਦਰ ਕਰਵਾਉਣ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਜਾਵੇ। ਈ-ਸੇਵਾ ਵਿਭਾਗ ਵੱਲੋਂ ਸੇਵਾ ਕੇਦਰਾਂ ਤੇ ਪ੍ਰਾਪਤ ਕੀਤੀਆ ਜਾਂਦੀਆ ਦਰਖਾਸਤਾਂ ਜੋ ਜਨਮ-ਮੌਤ ਨਾਲ ਸਬੰਧਤ ਹੁੰਦੀਆਂ ਹਨ ਨੂੰ ਪ੍ਰਾਪਤ ਕਰਨ ਬਾਰੇ ਪੂਰੀ ਤਰ੍ਹਾਂ ਚੈਕ ਕਰਨ ਉਪਰੰਤ ਹੀ ਜਮ੍ਹਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਆਗਨਵਾੜੀ ਵਰਕਰਾਂ ਨੂੰ ਵੀ ਇਸ ਪ੍ਰਤੀ ਆਮ ਜਨਤਾ/ਲੋਕਾ ਵਿੱਚ ਜਾਗਰੂਕਤਾ ਫੈਲਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਵੱਲੋਂ ਤਸਦੀਕ ਕੀਤੇ ਜਾਂਦੇ ਘੋਸ਼ਣਾ ਪੱਤਰ ਚੰਗੀ ਤਰਾਂ ਭਰਨ ਉਪਰੰਤ ਹੀ ਮੋਹਰ ਲਗਾ ਕਿ ਸਾਈਨ ਕੀਤੇ ਜਾਣ ਤਾਂ ਜੋ ਕਿਸੇ ਵੀ ਜਾਲਸਾਜੀ ਦੀ ਗੁਜ਼ਾਇਸ਼ ਨਾ ਰਹੇ।
ਸਾਰੇ ਕੇਸਾਂ ਦੀ ਕੰਪਾਈਲ ਰਿਪੋਰਟ ਹਰ ਪੰਦਰਾ ਦਿਨ ਬਾਅਦ ਦਫਤਰ ਜਿਲਾ ਰਜਿਸਟਰਾਰ-ਕਮ-ਸਿਵਲ ਸਰਜਨ ਜਨਮ ਅਤੇ ਮੌਤ ਮੋਗਾ ਨੂੰ ਭੇਜਣੀ ਯਕੀਨੀ ਬਣਾਈ ਜਾਵੇ ਤਾਂ ਜੋ ਇੰਦਰਾਜ ਉਪਰੰਤ ਸਰਟੀਫਿਕੇਟ ਜਾਰੀ ਕੀਤੇ ਜਾ ਸਕਣ।
ਸਿਹਤ ਵਿਭਾਗ ਤੋਂ ਆਏ ਨੁਮਾਇੰਦੇ ਨੇ ਦੱਸਿਆ ਕਿ ਇਸ ਸਬੰਧੀ ਆਸ਼ਾ ਵਰਕਰਾਂ ਰਾਹੀਂ ਘਰ ਘਰ ਜਾ ਕੇ ਆਮ ਜਨਤਾ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਤਾਂ ਜੋ ਰਜਿਸਟ੍ਰੇਸ਼ਨ ਦਾ ਸਤ ਫੀਸਦੀ ਟੀਚਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨਗਰ ਨਿਗਮ ਮੋਗਾ ਨੂੰ ਮੌਤ ਇੰਦਰਾਜ ਦਰਜ ਕਰਦੇ ਸਮੇਂ ਸਮਸ਼ਾਨ ਘਾਟ ਦੀ ਰਸੀਦ ਉਪਰ ਮੌਤ ਮਿਤੀ ਅਤੇ ਸੰਸਕਾਰ ਦਾ ਵੇਰਵਾ ਜਰੂਰ ਦਰਜ ਕਰਵਾਉਣ ਲਈ ਕਿਹਾ ਤਾਂ ਜੋ ਭਵਿਖ ਵਿੱਚ ਮੁਸ਼ਕਲਾਂ ਤੋ ਬਚਿਆ ਜਾ ਸਕੇ। ਬੱਚੇ ਦਾ ਨਾਮ ਦਰਜ ਕਰ ਦੇ ਸਮੇਂ ਮਾਤਾ-ਪਿਤਾ ਤੋ ਚੰਗੀ ਤਰਾਂ ਵੈਰੀਫਾਈ ਕਰ ਲਿਆ ਜਾਵੇ ਤਾਂ ਜੋ ਬਾਅਦ ਵਿੱਚ ਕੋਈ ਮੁਸ਼ਕਲ ਨਾ ਆ ਸਕੇ।
ਜਨਮ/ਮੌਤ ਰਜਿਸਟ੍ਰੇਸ਼ਨ 21 ਦਿਨਾਂ ਦੇ ਅੰਦਰ-ਅੰਦਰ ਕਰਵਾਉਣੀ ਲਾਜ਼ਮੀ-ਡਿਪਟੀ ਕਮਿਸ਼ਨਰ


