ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ੁੱਕਰਵਾਰ ਨੂੰ 66 ਉਡਾਣਾਂ ਰੱਦ ਕੀਤੀਆਂ ਗਈਆਂ। ਦਿੱਲੀ ਵਿੱਚ ਅੱਜ ਧੁੰਦ ਘੱਟ ਸੀ ਪਰ ਦੇਸ਼ ਦੇ ਹੋਰ ਹਿੱਸਿਆਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਧੁੰਦ ਕਾਰਨ ਰੱਦ ਕਰ ਦਿੱਤੀਆਂ ਗਈਆਂ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਏਅਰਲਾਈਨਾਂ ਨੇ ਅੱਜ ਦਿੱਲੀ ਜਾਣ ਵਾਲੀਆਂ 32 ਅਤੇ ਦਿੱਲੀ ਤੋਂ ਜਾਣ ਵਾਲੀਆਂ 34 ਉਡਾਣਾਂ ਰੱਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਕਈ ਉਡਾਣਾਂ ਦੇਰੀ ਨਾਲ ਆਉਣ ਦੀ ਰਿਪੋਰਟ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਅੱਜ ਦਿੱਲੀ ਦੇ ਰਨਵੇਅ ‘ਤੇ ਦ੍ਰਿਸ਼ਟੀ ਚੰਗੀ ਸੀ ਪਰ ਹੋਰ ਸ਼ਹਿਰਾਂ ਵਿੱਚ ਧੁੰਦ ਸੀ। ਇੰਡੀਗੋ ਨੇ ਹੈਦਰਾਬਾਦ, ਗੁਹਾਟੀ, ਵਾਰਾਣਸੀ, ਉਦੈਪੁਰ, ਜੰਮੂ, ਵਿਸ਼ਾਖਾਪਟਨਮ ਅਤੇ ਜੈਸਲਮੇਰ ਵਿੱਚ ਧੁੰਦ ਦੀ ਰਿਪੋਰਟ ਕੀਤੀ, ਜਿਸ ਨਾਲ ਯਾਤਰੀਆਂ ਨੂੰ ਆਪਣੀ ਉਡਾਣ ਦੀ ਤਾਜ਼ਾ ਸਥਿਤੀ ਜਾਣਨ ਲਈ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ।