ਆਮ ਆਦਮੀ ਪਾਰਟੀ ਨੇ ਐੱਸ.ਆਈ.ਆਰ. ਦੇ ਜ਼ਰੀਏ ਲੋਕਾਂ ਦੀਆਂ ਵੋਟਾਂ ਕੱਟਣ ਅਤੇ ਜੋੜਨ ਦਾ ਖੇਡ ਖੇਡ ਰਹੀ ਭਾਜਪਾ ਅਤੇ ਉਸ ਦੇ ਚੋਣ ਕਮਿਸ਼ਨ ਨੂੰ ਮੰਗਲਵਾਰ ਨੂੰ ਬੇਨਕਾਬ ਕਰ ਦਿੱਤਾ। “ਆਪ” ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਭਾਜਪਾ ਨੇ ਚੋਣ ਕਮਿਸ਼ਨ ਦੇ ਜ਼ਰੀਏ ਫਰਜ਼ੀਵਾੜਾ ਕਰਕੇ ਰਾਘਵ ਚੱਢਾ ਨੂੰ ਦਿੱਲੀ ਦਾ ਵੋਟਰ ਬਣਾ ਦਿੱਤਾ ਹੈ। ਜਦਕਿ 3 ਸਤੰਬਰ ਤੱਕ ਰਾਘਵ ਚੱਢਾ ਪੰਜਾਬ ਦੇ ਵੋਟਰ ਸਨ। 31 ਅਗਸਤ ਨੂੰ ਆਈ ਦਿੱਲੀ ਦੀ ਡਰਾਫਟ ਰੋਲ ਵਿੱਚ ਰਾਜੇਂਦਰ ਨਗਰ ਬੂਥ ‘ਤੇ ਸਿਰਫ਼ 746 ਵੋਟਾਂ ਸਨ, ਪਰ ਬਾਅਦ ਵਿੱਚ 747ਵੀਂ ਵੋਟ ਰਾਘਵ ਚੱਢਾ ਦੀ ਜੋੜ ਦਿੱਤੀ ਗਈ, ਜੋ ਸੰਭਵ ਹੀ ਨਹੀਂ ਸੀ। 3 ਸਤੰਬਰ ਨੂੰ ਰਾਘਵ ਚੱਢਾ ਨੇ ਖੁਦ ਦਾਅਵਾ ਕੀਤਾ ਸੀ ਕਿ ਉਹ ਪੰਜਾਬ ਦੇ ਵੋਟਰ ਹਨ ਅਤੇ “ਆਪ” ਸਰਕਾਰ ਨੇ ਪੰਜਾਬ ਦੀ ਡਰਾਫਟ ਰੋਲ ਵਿੱਚੋਂ ਉਨ੍ਹਾਂ ਦਾ ਨਾਮ ਕਟਵਾ ਦਿੱਤਾ ਹੈ। ਅਜਿਹੇ ਵਿੱਚ ਚੋਣ ਕਮਿਸ਼ਨ ਦੱਸੇ ਕਿ ਕੀ ਰਾਘਵ ਚੱਢਾ ਦੀ ਵੋਟ ਪੰਜਾਬ ਤੋਂ ਦਿੱਲੀ ਟ੍ਰਾਂਸਫਰ ਹੋਈ ਹੈ ਅਤੇ ਕੀ ਏਪਿਕ ਨੰਬਰ ਪੰਜਾਬ ਦਾ ਹੀ ਹੈ?
ਮੰਗਲਵਾਰ ਨੂੰ “ਆਪ” ਮੁੱਖ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਕਰਕੇ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਐੱਸ.ਆਈ.ਆਰ. ਵਿੱਚ ਖੁੱਲ੍ਹੇਆਮ ਭਾਜਪਾ ਦੀ ਧੱਕੇਸ਼ਾਹੀ ਚੱਲ ਰਹੀ ਹੈ। ਐੱਸਆਈਆਰ ਵਿੱਚ ਜਿਸ ਦਾ ਚਾਹੇ ਨਾਮ ਜੋੜ ਦਿੱਤਾ ਜਾਂਦਾ ਹੈ ਅਤੇ ਜਿਸ ਦਾ ਚਾਹੇ ਨਾਮ ਕੱਟ ਦਿੱਤਾ ਜਾਂਦਾ ਹੈ। ਇਸ ਲਈ ਕੋਈ ਪ੍ਰਕਿਰਿਆ ਨਹੀਂ ਹੈ, ਜੋ ਜ਼ਰੂਰੀ ਚੀਜ਼ਾਂ ਹਨ ਉਹ ਫਾਲੋ ਨਹੀਂ ਕਰਨੀਆਂ ਹਨ। ਐੱਸਆਈਆਰ ਦੇ ਨਾਮ ‘ਤੇ ਵੋਟਾਂ ਜੋੜਨ ਅਤੇ ਕੱਟਣ ਦਾ ਖੁੱਲ੍ਹੇਆਮ ਇੱਕ ਅਜਿਹਾ ਧੰਦਾ ਚੱਲ ਰਹਾ ਹੈ ਜਿਸ ਨਾਲ ਲੋਕਤੰਤਰ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਅਨੁਰਾਗ ਢਾਂਡਾ ਨੇ ਯਾਦ ਦਿਵਾਇਆ ਕਿ 3 ਸਤੰਬਰ ਨੂੰ ਸਵੇਰੇ-ਸਵੇਰੇ ਉੱਠਦਿਆਂ ਹੀ ਰਾਘਵ ਚੱਢਾ ਨੇ ਇੱਕ ਲੰਮੀ-ਚੌੜੀ ਪੋਸਟ ਕੀਤੀ ਸੀ ਅਤੇ ਉਸ ਵਿੱਚ ਦੋਸ਼ ਲਾਏ ਸਨ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਵੋਟ ਕਟਵਾ ਦਿੱਤੀ ਹੈ। ਜਦਕਿ ਸਰਕਾਰ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਭਾਜਪਾ ਖੁਦ ਕਹਿੰਦੀ ਹੈ ਕਿ ਇਹ ਚੋਣ ਕਮਿਸ਼ਨ ਦਾ ਕੰਮ ਹੈ। ਰਾਘਵ ਚੱਢਾ ਨੇ ਲਿਖਿਆ ਸੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੀ ਬਦਲੇ ਦੀ ਰਾਜਨੀਤੀ ਨੂੰ ਡਰਾਫਟ ਇਲੈਕਟੋਰਲ ਰੋਲ ਤੱਕ ਪਹੁੰਚਾ ਦਿੱਤਾ ਹੈ। ਰਾਘਵ ਚੱਢਾ ਦਾ ਦਾਅਵਾ ਸੀ ਕਿ ਡਰਾਫਟ ਇਲੈਕਟੋਰਲ ਰੋਲ ਵਿੱਚੋਂ ਉਨ੍ਹਾਂ ਦੀ ਵੋਟ ਸਿਰਫ਼ ਇਸ ਲਈ ਕੱਟ ਦਿੱਤੀ ਗਈ ਕਿਉਂਕਿ ਉੱਥੇ ਸਰਕਾਰ ਵਿਰੋਧ ਦੀ ਰਾਜਨੀਤੀ ਕਰ ਰਹੀ ਹੈ। ਰਾਘਵ ਚੱਢਾ ਨੇ ਕਿਹਾ ਸੀ ਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਦਾ ਵੋਟਰ ਆਈਡੀ ਪੰਜਾਬ ਦੇ ਮੋਹਾਲੀ ਵਿੱਚ ਰਜਿਸਟਰਡ ਹੈ, ਫਿਰ ਵੀ ਉਨ੍ਹਾਂ ਦਾ ਨਾਮ ਡਰਾਫਟ ਇਲੈਕਟੋਰਲ ਰੋਲ ਵਿੱਚ ਸ਼ਿਫਟਿਡ ਦਿਖਾ ਦਿੱਤਾ ਗਿਆ।
ਅਨੁਰਾਗ ਢਾਂਡਾ ਨੇ ਮੀਡੀਆ ਨੂੰ ਇੱਕ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਜਿੱਥੇ ਰਾਘਵ ਚੱਢਾ ਰਹਿਣ ਦਾ ਦਾਅਵਾ ਕਰ ਰਹੇ ਹਨ ਜਾਂ ਜਿੱਥੋਂ ਦੇ ਵੋਟਰ ਹੋਣ ਦਾ ਦਾਅਵਾ ਕਰ ਰਹੇ ਹਨ, ਉੱਥੋਂ ਦੀ ਜ਼ਮੀਨੀ ਸਥਿਤੀ ਇਸ ਵੀਡੀਓ ਤੋਂ ਸਪੱਸ਼ਟ ਹੁੰਦੀ ਹੈ। 3 ਸਤੰਬਰ ਦੀ ਸਵੇਰ ਨੂੰ ਰਾਘਵ ਚੱਢਾ ਕਹਿ ਰਹੇ ਸਨ ਕਿ ਉਨ੍ਹਾਂ ਦੀ ਵੋਟ ਜ਼ਬਰਦਸਤੀ ਕੱਟ ਦਿੱਤੀ ਗਈ ਹੈ ਅਤੇ ਉਹ ਉੱਥੇ ਹੀ ਰਹਿੰਦੇ ਹਨ। ਪਰ ਜਦੋਂ ਉੱਥੇ ਜਾ ਕੇ ਦੇਖਿਆ ਗਿਆ ਤਾਂ ਉਸ 103 ਨੰਬਰ ਫਲੈਟ ਵਿੱਚ ਰਾਘਵ ਚੱਢਾ ਤਾਂ ਨਹੀਂ ਰਹਿ ਰਹੇ ਸਨ, ਉੱਥੇ ਸਿਓਂਕ (ਦੀਮਕ) ਜ਼ਰੂਰ ਰਹਿ ਰਹੀ ਸੀ। ਹੁਣ ਜੇਕਰ ਸਿਓਂਕ ਦਾ ਨਾਮ ਹੀ ਰਾਘਵ ਚੱਢਾ ਹੈ ਤਾਂ ਸਾਨੂੰ ਪਤਾ ਨਹੀਂ, ਇਹ ਗੱਲ ਰਾਘਵ ਚੱਢਾ ਖੁਦ ਕਲੇਮ ਕਰਕੇ ਸਪੱਸ਼ਟ ਕਰਨਗੇ। ਪਰ 3 ਸਤੰਬਰ ਨੂੰ ਜਦੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬ ਤੋਂ ਵੋਟ ਕੱਟ ਦਿੱਤੀ ਗਈ ਹੈ, ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਉਹ ਪੰਜਾਬ ਵਿੱਚ ਆਪਣੀ ਵੋਟ ਹੋਣ ਦਾ ਦਾਅਵਾ ਕਰ ਰਹੇ ਹਨ। ਰਾਘਵ ਚੱਢਾ ਨੇ ਖੁਦ ਕਿਹਾ ਕਿ ਡਰਾਫਟ ਰੋਲ ਵਿੱਚੋਂ ਉਨ੍ਹਾਂ ਦੀ ਵੋਟ ਹਟਾਈ ਗਈ ਹੈ, ਪ੍ਰਕਿਰਿਆ ਅਜੇ ਬਾਕੀ ਹੈ ਅਤੇ ਉਹ ਐੱਸ.ਆਈ.ਆਰ. ਵਿੱਚ ਕਲੇਮ ਕਰਕੇ ਆਪਣੀ ਵੋਟ ਦੁਬਾਰਾ ਤੋਂ ਵੋਟਰ ਲਿਸਟ ਵਿੱਚ ਜੁੜਵਾਉਣਗੇ।
ਅਨੁਰਾਗ ਢਾਂਡਾ ਨੇ ਕਿਹਾ ਕਿ ਇਸ ਨਾਲ ਰਾਘਵ ਚੱਢਾ ਨੇ ਆਪਣੇ ਤੱਥਾਂ ਵਿੱਚ ਤਿੰਨ ਗੱਲਾਂ ਬਿਲਕੁਲ ਸਪੱਸ਼ਟ ਕਰ ਦਿੱਤੀਆਂ। ਪਹਿਲਾ, ਉਹ ਖੁਦ ਨੂੰ ਪੰਜਾਬ ਦਾ ਵੋਟਰ ਹੋਣ ਦਾ ਦਾਅਵਾ ਕਰ ਰਹੇ ਹਨ। ਦੂਜਾ, ਗਲਤ ਤਰੀਕੇ ਨਾਲ ਉਨ੍ਹਾਂ ਦੀ ਵੋਟ ਕੱਟੀ ਗਈ ਹੈ ਅਤੇ ਤੀਜਾ, ਉਹ ਪੂਰੀ ਪ੍ਰਕਿਰਿਆ ਦੀ ਪਾਲਣਾ ਕਰਕੇ ਪੰਜਾਬ ਵਿੱਚ ਹੀ ਆਪਣੀ ਵੋਟ ਬਣਵਾਉਣਗੇ। ਇਹ ਤਿੰਨੋਂ ਚੀਜ਼ਾਂ ਇਸ ਗੱਲ ਨੂੰ ਸਾਬਿਤ ਕਰਦੀਆਂ ਹਨ ਕਿ ਰਾਘਵ ਚੱਢਾ ਖੁਦ ਨੂੰ ਦਿੱਲੀ ਦਾ ਵੋਟਰ ਨਹੀਂ ਮੰਨ ਰਹੇ ਸਨ। ਇਸ ਦਾ ਮਤਲਬ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਕੋਈ ਵੋਟ ਨਹੀਂ ਹੈ, ਕਿਉਂਕਿ ਇੱਕੋ ਸਮੇਂ ਦੋ ਥਾਵਾਂ ‘ਤੇ ਵੋਟ ਨਹੀਂ ਹੋ ਸਕਦੀ। ਰਾਘਵ ਚੱਢਾ ਨੇ 3 ਸਤੰਬਰ ਦੀ ਸਵੇਰ ਨੂੰ ਇਹ ਸਾਫ਼ ਕਰ ਦਿੱਤਾ ਕਿ ਦਿੱਲੀ ਵਿੱਚ ਉਨ੍ਹਾਂ ਦੀ ਕੋਈ ਵੋਟ ਨਹੀਂ ਹੈ, ਉਹ ਪੰਜਾਬ ਦੇ ਹੀ ਵੋਟਰ ਹਨ ਅਤੇ ਉੱਥੇ ਹੀ ਰਹਿਣਾ ਚਾਹੁੰਦੇ ਹਨ।
ਅਨੁਰਾਗ ਢਾਂਡਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਅੰਦਰ 31 ਅਗਸਤ ਨੂੰ ਡਰਾਫਟ ਰੋਲ ਜਾਰੀ ਹੋਇਆ। ਰਾਜੇਂਦਰ ਨਗਰ ਦੇ ਜਾਰੀ ਡਰਾਫਟ ਰੋਲ ਵਿੱਚ ਕਿਤੇ ਵੀ ਰਾਘਵ ਚੱਢਾ ਦਾ ਨਾਮ ਨਹੀਂ ਹੈ। ਉਸ ਸੂਚੀ ਵਿੱਚ ਉਨ੍ਹਾਂ ਦੇ ਬੂਥ ‘ਤੇ ਕੁੱਲ 746 ਵੋਟਰ ਦਿਖਾਏ ਗਏ ਹਨ ਅਤੇ ਸਮਰੀ ਵਿੱਚ ਵੀ ਇਹੋ ਸਪੱਸ਼ਟ ਹੈ ਕਿ ਇਸ ਬੂਥ ‘ਤੇ ਕੁੱਲ 746 ਵੋਟਰ ਹਨ। ਰਾਜੇਂਦਰ ਨਗਰ ਦੇ ਇਸ ਬੂਥ ‘ਤੇ ਇਨ੍ਹਾਂ 746 ਵੋਟਰਾਂ ਵਿੱਚ ਰਾਘਵ ਚੱਢਾ ਦਾ ਨਾਮ ਨਹੀਂ ਹੈ।
