ਜਿਲ੍ਹਾ ਫਰੀਦਕੋਟ ਦੇ ਆਂਗਣਵਾੜੀ ਸੈਟਰਾਂ ਵਿੱਚ ਐਸ.ਐਨ.ਪੀ ਰਾਸ਼ਣ ਦੀ ਕੀਤੀ ਗਈ ਚੈਕਿੰਗ

Faridkot

ਫਰੀਦਕੋਟ 25 ਜੁਲਾਈ ()  ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਤੇ ਸ੍ਰੀਮਤੀ ਰਤਨਦੀਪ ਸੰਧੂ ਜਿਲ੍ਹਾ ਪ੍ਰੋਗਰਾਮ ਅਫਸਰ ਫਰੀਦਕੋਟ ਵੱਲੋ ਐਸ.ਐਨ.ਪੀ ਫੀਡ ਦੀ ਕੁਆਲਟੀ ਚੈੱਕ ਕਰਨ ਸਬੰਧੀ ਫਰੀਦਕੋਟ ਦੇ ਵੱਖ ਵੱਖ ਆਂਗਣਵਾੜੀ ਸੈਟਰਾਂ , ਬਾਜੀਗਰ ਬਸਤੀ, ਬਲਬੀਰ ਬਸਤੀ, ਸੰਜੇ ਨਗਰ, ਗੋਬਿੰਦ ਨਗਰ , ਦਿਹਾਤੀ ਫਰੀਦਕੋਟ, ਆਂਗਣਵਾੜੀ ਸੈਂਟਰ ਪੱਕਾ ਨੰਬਰ 02 , ਆਂਗਣਵਾੜੀ ਸੈਂਟਰ ਕਲੇਰ, ਆਂਗਣਵਾੜੀ ਸੈਂਟਰ ਗੋਲੇਵਾਲਾ ਆਦਿ  ਦਾ ਦੌਰਾ ਕੀਤਾ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਇਸ ਸਬੰਧੀ ਬੀਤੇ ਦਿਨ ਪਿੰਡ ਕੰਮੇਆਣਾ ਵਿਖੇ ਆਂਗਣਵਾੜੀ ਵਰਕਰਾਂ ਨਾਲ ਇਕ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਐਸ ਐਨ ਪੀ ਵਸਤਾਂ ਨੂੰ ਪਕਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ ਸੀ  । ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸੈਟਰਾਂ ਦੇ ਦੌਰੇ ਦੌਰਾਨ ਮਿੱਠਾ ਦਲੀਆ, ਨਮਕੀਨ ਦਲੀਆ ਅਤੇ ਪ੍ਰੀਮਿਕਸ ਖਿਚੜੀ  ਨੂੰ ਮੌਕੇ ਤੇ ਪਕਵਾ ਕੇ ਲਾਭਪਾਤਰੀਆਂ ਨੂੰ ਵੰਡਿਆ ਗਿਆ ਅਤੇ ਇਸ ਦੀ ਕੁਆਲਿਟੀ ਸਬੰਧੀ ਵਿਚਾਰ ਚਰਚਾ ਕੀਤੀ ਗਈ ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਾਭਪਾਤਰੀਆਂ ਜਿਵੇ ਕਿ 03 -6 ਸਾਲ ਦੇ ਬੱਚਿਆਂ , ਗਰਭਵਤੀ ਔਰਤਾਂ , ਦੁੱਧ ਪਿਲਾਉ ਮਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਪ੍ਰਤੀ ਲਾਭਪਾਤਰੀਆਂ ਵੱਲੋ ਐਸ.ਐਨ.ਪੀ ਫੀਡ ਦੀ ਕੁਆਲਟੀ ਸਬੰਧੀ ਸੰਤੁਸ਼ਟੀ ਪ੍ਰਗਟ ਕੀਤੀ ਗਈ ।  

ਇਸ ਮੌਕੇ ਸਬੰਧਿਤ ਆਂਗਣਵਾੜੀ ਸੈਟਰਾਂ ਦੇ ਸਰਕਲ ਸੁਪਰਵਾਈਜਰ, ਆਂਗਣਵਾੜੀ ਵਰਕਰ, ਆਂਗਣਵਾੜੀ ਹੈਲਪਰ, ਐਸ ਐਨ ਪੀ ਲਾਭਪਾਤਰੀ ਅਤੇ ਪਿੰਡ ਵਾਸੀ ਹਾਜ਼ਰ ਸਨ।