ਪਿੰਡ ਕਬੂਲਸ਼ਾਹ ਖੁੱਬਣ ਵਿੱਚ 10 ਲੱਖ ਦੀ ਲਾਗਤ ਨਾਲ ਬਣੇਗਾ ਵਾਲੀਵਾਲ ਗਰਾਊਂਡ-ਵਿਧਾਇਕ ਨਰਿੰਦਰਪਾਲ ਸਿੰਘ ਸਵਨਾ

Politics Punjab

ਫਾਜ਼ਿਲਕਾ 1 ਮਾਰਚ 2025…

ਪਿੰਡ ਕਬੂਲਸ਼ਾਹ ਖੁੱਬਣ ਵਿੱਚ 10 ਲੱਖ ਦੀ ਲਾਗਤ ਨਾਲ ਵਾਲੀਵਾਲ ਗਰਾਊਂਡ ਬਣੇਗਾ। ਇਹ ਪ੍ਰਗਟਾਵਾ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਪਿੰਡ ਕਬੂਲਸ਼ਾਹ ਖੁੱਬਣ ਵਿਖੇ ਵਾਲੀਵਾਲ ਟੂਰਨਾਮੈਂਟ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ।

ਵਾਲੀਵਾਲ ਟੂਰਨਾਮੈਂਟ ਵਿੱਚ ਫਾਜ਼ਿਲਕਾ, ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਟੀਮਾਂ ਦੀ ਹੌਂਸਲਾ ਅਫਜਾਈ ਕਰਦਿਆ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਇਸ ਪਿੰਡ ਵਿੱਚ 10 ਲੱਖ ਦੀ ਲਾਗਤ ਨਾਲ ਵਾਲੀਵਾਲ ਟੂਰਨਾਮੈਂਟ ਦਾ ਗਰਾਊਂਡ ਬਣਾਇਆ ਜਾਵੇਗਾ। 

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਇੱਥੇ ਖੇਡਣ ਵਾਲੇ ਖਿਡਾਰੀ ਹੀ ਅਗਾਂਹ ਜ਼ਿਲ੍ਹਾ ਤੇ ਰਾਜ ਪੱਧਰ ਤੇ ਖੇਡ ਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ। 

ਇਸ ਮੌਕੇ ਧਰਮਵੀਰ ਬਲਾਕ ਪ੍ਰਧਾਨ, ਵੀਰ ਸਿੰਘ ਸਾਬਕਾ ਸਰਪੰਚ ਕਬੂਲਸ਼ਾਹ ਖੁੱਬਣ, ਰਿੰਪੀ ਕਬੂਲਸ਼ਾਹ, ਹਰਭਗਵਾਨ ਸਿੰਘ ਟੂਰਨਾਮੈਂਟ ਕਮੇਟੀ ਪ੍ਰਧਾਨ, ਮੰਨਾ ਕਮੈਂਟਰ ਕਬੂਲਸ਼ਾਹ ਖੁੱਬਣ, ਕ੍ਰਿਸ਼ਨ ਬੈਨੀਵਾਲ ਸਾਬਕਾ ਸਰਪੰਚ ਨਵਾਂ ਸ਼ਿਵਾਨਾ, ਕਰਨਵਰੀ ਸਿੰਘ ਕਬੂਲਸ਼ਾਹ ਖੁੱਬਣ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *