ਫ਼ਿਰੋਜ਼ਪੁਰ, 13 ਜਨਵਰੀ :
ਆਰ.ਟੀ.ਓ. ਫਿਰੋਜ਼ਪੁਰ ਸ੍ਰੀ ਕਰਨਬੀਰ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਟਰਾਂਸਪੋਰਟ ਵਿਭਾਗ ਫ਼ਿਰੋਜ਼ਪੁਰ ਏ.ਟੀ.ਓ. ਫ਼ਿਰੋਜ਼ਪੁਰ ਸ੍ਰੀ ਰਕੇਸ਼ ਕੁਮਾਰ ਬਾਂਸਲ ਦੀ ਅਗਵਾਈ ਹੇਠ ਫਿਰੋਜ਼ਪੁਰ ਜ਼ਿਲ੍ਹੇ ਦੇ ਸਲਮ ਏਰੀਆ ਵਿੱਚ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਭਾਗ ਤਰਫੋਂ ਬੱਚਿਆਂ ਨੂੰ ਮੂੰਗਫਲੀ ਅਤੇ ਰੇਵੜੀਆਂ ਦੇ ਨਾਲ ਚਾਕਲੇਟ ਵੀ ਵੰਡੇ ਗਏ।
ਇਸ ਤੋਂ ਇਲਾਵਾ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਸੜਕ ਸੁਰੱਖਿਆ ਅਤੇ ਸੇਫ ਵਾਹਨ ਪਾਲਸੀ ਤਹਿਤ ਬੱਚਿਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਸੰਘਣੀ ਧੁੰਦ ਹੋਣ ਕਾਰਨ ਬੱਚਿਆਂ ਨੂੰ ਰੋਡ ‘ਤੇ ਨਾ ਜਾਣ ਦਿੱਤਾ ਜਾਵੇ ਤਾਂ ਜੋ ਸੜਕੀ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਰਾਜਪਾਲ ਸਿੰਘ, ਦਵਿੰਦਰ ਸਿੰਘ ਕਲਸੀ, ਸਨੇਹਦੀਪ ਸਿੰਘ, ਅੰਕੁਸ਼ ਉਪਨੇਜਾ ਅਤੇ ਸ਼ਿਵ ਕੁਮਾਰ ਵੀ ਹਾਜ਼ਰ ਸਨ।