ਸ੍ਰੀ ਮੁਕਤਸਰ ਸਾਹਿਬ 21 ਮਾਰਚਸ਼੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ-ਕਮ- ਜਿਲਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਲੋਕ ਸਭਾ ਚੋਣਾਂ 2024 ਦੌਰਾਨ ਕਾਲੇ ਧਨ, ਹਵਾਲਾ ਨਗਦੀ ਆਦਿ ਦੀ ਦੁਰਵਰਤੋਂ ਰੋਕਣ ਲਈ ਚੋਣ ਕਮਿਸ਼ਨ ਵੱਲੋਂ ਇਨਕਮ ਟੈਕਸ ਵਿਭਾਗ ਨੂੰ ਨੋਡਲ ਵਿਭਾਗ ਵਜੋਂ ਜਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਲਈ ਚੋਣ ਕਮਿਸ਼ਨ ਵਲੋਂ ਖਰਚਾ ਨਿਗਰਾਨੀ ਵਿੱਚ ਇਨਕਮ ਟੈਕਸ ਵਿਭਾਗ ਦੀ ਭੂਮਿਕਾ ਰੱਖੀ ਗਈ ਹੈ। ਇਸ ਲਈ ਇਨਕਮ ਟੈਕਸ ਵਿਭਾਗ ਵੱਲੋਂ ਆਪਣੇ ਚੰਡੀਗੜ੍ਹ ਦਫਤਰ ਸਥਿਤ 24 ਘੰਟੇ ਸੱਤੋਂ ਦਿਨ ਚੱਲਣ ਵਾਲੇ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ । ਇਹ ਕੰਟਰੋਲ ਰੂਮ ਕਮਰਾ ਨੰਬਰ ਜੀ 02, ਗਰਾਊਂਡ ਫਲੋਰ, ਆਯ ਕਰ ਭਵਨ ਸੈਕਟਰ 17 ਈ ਚੰਡੀਗੜ੍ਹ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਦਾ ਟੋਲ ਫਰੀ ਨੰਬਰ 18001802141 ਅਤੇ ਵਟਸਐਪ ਨੰਬਰ 7589166713 ਹੈ। ਇਸ ਕੰਟਰੋਲ ਰੂਮ ਤੇ ਲੋਕ ਸਭਾ ਚੋਣਾ-2024 ਨਾਲ ਸਬੰਧਿਤ ਪੰਜਾਬ ਸਟੇਟ ਦੇ ਸੂਝਵਾਨ ਨਾਗਰਿਕਾਂ ਦੀਆਂ ਕਾਲੇ ਧਨ, ਹਵਾਲਾ,ਨਗਦੀ ਪ੍ਰਵਾਹ ਨਾਲ ਸੰਬੰਧਿਤ ਸਿ਼ਕਾਇਤਾਂ ਨੂੰ ਸੁਣਿਆ ਜਾਵੇਗਾ। ਇਹ ਕੰਟਰੋਲ ਰੂਮ ਲੋਕ ਸਭਾ ਚੋਣਾਂ ਦੌਰਾਨ ਕਾਲੇ ਧਨ, ਹਵਾਲਾ, ਨਗਦੀ ਪ੍ਰਵਾਹ ਆਦਿ ਸਬੰਧੀ ਸਿ਼ਕਾਇਤਾਂ ਨੂੰ ਸੁਣੇਗਾ।
ਲੋਕ ਸਭਾ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ਨੂੰ ਰੋਕਣ ਲਈ ਟੋਲ ਫਰੀ ਨੰਬਰ ਕੀਤਾ ਜਾਰੀ


