ਵੱਖ-ਵੱਖ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਾਲਾ ਯੋਗਾ ਦਾ ਨਹੀਂ ਹੈ ਕੋਈ ਦੂਸਰਾ ਬਦਲ

Fazilka Politics Punjab

ਫਾਜ਼ਿਲਕਾ, 23 ਅਪ੍ਰੈਲ
ਪੰਜਾਬ ਸਰਕਾਰ ਦੀ ਯੋਗਸ਼ਾਲਾ ਮੁਹਿੰਮ ਹਰੇਕ ਉਮਰ ਵਰਗ ਦੇ ਲੋਕਾਂ ਨੂੰ ਆਪਣਾ ਲਾਹਾ ਪਹੁੰਚਾ ਰਹੀ ਹੈ ਤੇ ਇਸਦੇ ਫਾਇਦਿਆਂ ਤੋਂ ਪ੍ਰੇਰਿਤ ਹੋ ਕੇ ਅਨੇਕਾਂ ਲੋਕਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਿਆ ਹੈ। ਪੁਰਾਤਨ ਸਮੇਂ ਤੋਂ ਚਲੀ ਆ ਰਹੀ ਯੋਗਾ ਨੇ ਲੋਕਾਂ ਦੀ ਉਮਰਾਂ ਵਿਚ ਵਾਧਾ ਕੀਤਾ ਹੈ ਤੇ ਅਜੋਕੇ ਸਮੇਂ ਵਿਚ ਵੀ ਯੋਗਾ ਨੇ ਆਪਣੀ ਹੋਂਦ ਘੱਟ ਨਹੀਂ ਹੋਣ ਦਿੱਤੀ। ਬਿਮਾਰੀਆਂ ਤੋਂ ਨਿਜਾਤ ਦਿਵਾਉਣ ਤੇ ਸ਼ਰੀਰ ਨੂੰ ਸਿਹਤਮੰਦ ਰੱਖਣ ਵਾਲਾ ਯੋਗਾ ਦਾ ਕੋਈ ਦੂਸਰਾ ਬਦਲ ਨਹੀਂ ਆਇਆ ਹੈ।
ਯੋਗਾਂ ਕਲਾਸਾਂ ਤੇ ਯੋਗ ਅਭਿਆਸਾਂ ਤੋਂ ਪ੍ਰੇਰਿਤ ਹੋ ਕੇ ਮੇਹਰ ਸਿੰਘ,  ਜੀਤ ਸਿੰਘ ਸਚਦੇਵਾ ਤੇ ਜੋਗਿੰਦਰ ਸਿੰਘ ਨੇ ਕਿਹਾ ਕਿ ਕਾਸ਼ ਸਰਕਾਰਾਂ ਇਸ ਤਰ੍ਹਾਂ ਦੇ ਉਪਰਾਲੇ ਪਹਿਲਾਂ ਕਰਦੀਆਂ ਤਾਂ ਅਨੇਕਾਂ ਲੋਕਾਂ ਨੂੰ ਆਪ੍ਰੇਸ਼ਨ ਕਰਵਾਉਣ ਦੀ ਜਰੂਰਤ ਨਾ ਪੈਂਦੀ ਤੇ ਯੋਗਾਂ ਰਾਹੀਂ ਹੀ ਸਿਹਤਮੰਦ ਰਿਹਾ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੋਗਾ ਕਲਾਸਾਂ ਵਿਚ ਜਿਥੇ ਹਮਉਮਰੇ ਸਾਥੀ ਇਕਠੇ ਹੋ ਕੇ ਯੌਗ ਅਭਿਆਸ ਕਰਦੇ ਹਨ ਉਥੇ ਲੋਕਾਂ ਦਾ ਆਪਸੀ ਮੇਲਜੋਲ ਵੀ ਅਗੇ ਨਾਲੋ ਵਧਿਆ। ਉਨ੍ਹਾਂ ਕਿਹਾ ਕਿ ਟ੍ਰੇਨਰਾਂ ਦੀ ਅਗਵਾਈ ਹੇਠ ਯੋਗਾ ਨਾਲ ਸ਼ੁਗਰ, ਬੀ.ਪੀ., ਘੁਟਨਿਆਂ, ਸਰਵਾਈਕਲ ਅਤੇ ਪੇਟ ਦੀ ਸਮੱਸਿਆ ਆਦਿ ਹੋਰ ਬਿਮਾਰੀਆਂ ਤੋਂ ਰਾਹਤ ਮਿਲੀ ਹੈ।
ਪੰਜਾਬ ਸਰਕਾਰ ਦੀ ਸੀ.ਐਮ.ਦੀ. ਯੋਗਸ਼ਾਲਾ ਮੁਹਿੰਮ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਲਾਭਪਾਤਰੀ ਸ੍ਰੀ ਸੁਮਿਤ ਕੰਬੋਜ , ਲੇਖ ਰਾਜ, ਬੇਕ ਚੰਦ, ਕੇਵਲ ਕ੍ਰਿਸ਼ਨ ਡੋਡਾ, ਵਿਜੈ ਸਚਦੇਵਾ ਅਤੇ ਸ੍ਰੀ ਕੇ.ਐਲ. ਕਟਾਰੀਆ ਨੇ ਕਿਹਾ ਕਿ ਆਪਣੀ ਸਿਹਤ ਚਿੰਤਤ ਕਰਨ ਅਤੇ ਮੁਫਤ ਕਲਾਸਾਂ ਮੁਹੱਈਆ ਕਰਵਾ ਕੇ ਲੋਕਾਂ ਨੂੰ ਯੋਗਾ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ ਤੇ ਯੋਗਾ ਨਾਲ ਜੁੜਨ ਦੀ ਚਾਰ-ਚੁਫੇਰ ਲੋਕ ਲਹਿਰ ਬਣਾਈ ਜਾ ਰਹੀ ਹੈ ਤਾਂ ਜੋ ਹਰੇਕ ਉਮਰ ਵਰਗ ਦੇ ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ। ਉਨ੍ਹਾਂ ਕਿਹਾ ਕਿ ਅਨੇਕਾਂ ਲੋਕਾਂ ਨੇ ਆਪਣੀ ਜਿੰਦਗੀ ਨੂੰ ਵਧੇਰੀ ਉਮਰੇ ਤੱਕ ਜਿਉਣ ਲਈ ਯੋਗਾ ਨੂੰ ਅਪਣਾਇਆ ਹੈ ਕਿਉ ਜੋ ਖੁਦ ਫਿਟ ਰਿਹਾ ਜਾ ਸਕੇ ਤੇ ਹੋਰਨਾਂ ਲਈ ਵੀ ਪ੍ਰੇਰਣਾ ਸਰੋਤ ਬਣਿਆ ਜਾ ਸਕੇ।
ਸੀ.ਐਮ. ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਧੇ ਸ਼ਿਆਮ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੈਲਪਲਾਈਨ ਨੰਬਰ 76694-00500 ਜਾਰੀ ਕੀਤਾ ਗਿਆ ਹੈ, 25 ਮੈਂਬਰਾਂ ਦਾ ਸਮੂਹ ਬਣਾ ਕੇ ਇਸ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਤਾਂ ਉਸ ਇਲਾਕੇ ਵਿੱਚ ਜਲਦੀ ਹੀ ਮੁਫ਼ਤ ਯੋਗਾ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਖੇਤਰ ਵਿੱਚ ਯੋਗਾ ਸੈਸ਼ਨ ਸ਼ੁਰੂ ਕਰਨਾ ਚਾਹੁੰਦੇ ਹਨ, ਉਹ ਪੰਜਾਬ ਸਰਕਾਰ ਦੀ ਇਸ ਵਿਲੱਖਣ ਪਹਿਲਕਦਮੀ ਦਾ ਲਾਭ ਉਠਾਉਣ।

Leave a Reply

Your email address will not be published. Required fields are marked *