ਸਕੂਲ ਵੈਨ ਉਡੀਕ ਰਹੀਆਂ ਵਿਦਿਆਰਥਣਾ ਕੋਲ ਗੱਡੀ ਰੋਕ ਕੇ ਅਚਨਚੇਤ ਪੁੱਜੇ ਸਪੀਕਰ ਸੰਧਵਾਂ

Faridkot Politics Punjab

ਕੋਟਕਪੂਰਾ, 28 ਦਸੰਬਰ (         ) :-

ਮਿਲਾਪੜੇ ਸੁਭਾਅ ਦੇ ਮੰਨੇ ਜਾਂਦੇ ਅਤੇ ਆਪਣੀ ਵੱਖਰੀ ਤੇ ਨਿਵੇਕਲੀ ਸੋਚ ਨਾਲ ਸਿਆਸਤ ਵਿੱਚ ਵੱਖਰੀ ਪਛਾਣ ਰੱਖਣ ਵਾਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.ਕੁਲਤਾਰ ਸਿੰਘ ਸੰਧਵਾਂ ਅਕਸਰ ਆਪਣੇ ਕਾਫਲੇ ਨੂੰ ਰੋਕ ਕੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਮਸ਼ਹੂਰ ਹਨ। ਉਹ ਅਕਸਰ ਆਪਣੇ ਹਲਕੇ ਤੋ  ਇਲਾਵਾ ਰਾਜ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਦੀਆਂ

 ਸ਼ਿਕਾਇਤ ਸੁਣ ਕੇ ਉਸਦਾ ਹੱਲ ਕਰਨ ਨੂੰ ਨੂੰ ਹੀ ਅਸਲੀ ਸੇਵਾ ਮੰਨਦੇ ਹਨ। ਪਿਛਲੇ ਦਿਨੀਂ ਕੋਟਕਪੂਰਾ ਤੋਂ ਫਰੀਦਕੋਟ ਨੂੰ ਜਾਣ ਵਾਲੀ ਸੜਕ ’ਤੇ ਆਪਣੀ ਸਕੂਲ ਵੈਨ ਉਡੀਕ ਰਹੇ ਬੱਚਿਆਂ ਕੋਲ ਗੱਡੀ ਰੋਕ ਕੇ ਸਪੀਕਰ ਸ.ਸੰਧਵਾਂ ਨੇ ਇਕ ਇਕ ਵਿਦਿਆਰਥਣ ਨੂੰ ਉਸਦਾ ਨਾਮ, ਸਕੂਲ, ਕਲਾਸ ਬਾਰੇ ਪੁੱਛਿਆ ਅਤੇ ਉਹਨਾ ਦੀ ਪੜਾਈ ਤੋਂ ਬਾਅਦ ਵਾਲੀ ਇੱਛਾ ਬਾਰੇ ਪੁੱਛ ਕੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟਾਈ, ਕਿਉਂਕਿ ਉਕਤ ਲੜਕੀਆਂ ਆਪਣੀ ਪੜਾਈ ਪੂਰੀ ਕਰਕੇ ਆਈ.ਏ.ਐੱਸ., ਪੀ.ਸੀ.ਐੱਸ., ਆਈ.ਪੀ.ਐੱਸ. ਵਰਗੇ ਇਮਤਿਹਾਨ ਦੇ ਕੇ  ਵੱਡੇ ਅਫਸਰ ਬਣਨ ਦੇ ਟੀਚੇ ਸਰ ਕਰਨਾ ਚਾਹੁੰਦੀਆਂ ਹਨ। ਸਪੀਕਰ ਸ. ਸੰਧਵਾਂ ਨੇ ਉਕਤ ਬੇਟੀਆਂ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਸਮਾਜਿਕ ਕੁਰੀਤੀਆਂ ਤੋਂ ਬੱਚ ਕੇ ਆਪਣਾ ਟੀਚਾ ਸਰ ਕਰਨਾ ਬੜਾ ਆਸਾਨ ਹੈ।

ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਭਾਵੇਂ ਵਿਦਿਅਕ ਖੇਤਰ ਵਿੱਚ ਸੁਧਾਰ ਲਿਆਉਣ ਅਤੇ ਵਿਦਿਆਰਥੀ-ਵਿਦਿਆਰਥਣਾ ਨੂੰ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਿਆ ਖਰਚਿਆ ਜਾ ਰਿਹਾ ਹੈ, ਪਰ ਪਾਰਟੀ ਦੀ ਇਹ ਵੀ ਸੋਚ ਹੈ ਕਿ ਲੜਕੀਆਂ ਨੂੰ ਵਿਆਹ ਵੇਲੇ ਦਾਜ ਦਾ ਸਮਾਨ ਦੇਣ ਨਾਲੋਂ ਉਹਨਾਂ ਨੂੰ ਚੰਗੀ ਪੜਾਈ ਕਰਵਾ ਕੇ ਤੇ ਹੁਨਰਮੰਦ ਬਣਾ ਕੇ ਰੁਜਗਾਰ ਦੇ ਕਾਬਲ ਬਣਾਉਣਾ ਜਿਆਦਾ ਮੁਹੱਤਵਪੂਰਨ ਹੈ। ਅਜਿਹਾ ਕਰਕੇ ਅਸੀਂ ਔਰਤਾਂ ਤੇ ਲੜਕੀਆਂ ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਸਮਾਜਿਕ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਸਕਾਂਗੇ। ਸਪੀਕਰ ਸੰਧਵਾਂ ਨੇ ਆਖਿਆ ਕਿ ਸਿੱਖਿਆ ਔਰਤਾਂ ਦੇ ਸ਼ਕਤੀਕਰਨ ਦਾ ਬਹੁਤ ਹੀ ਕਾਰਗਰ ਹਥਿਆਰ ਹੈ, ਦਾਜ ਦੀ ਪ੍ਰਥਾ ਅਤੇ ਲੜਕੀਆਂ ਦੇ ਪਾਲਣ-ਪੋਸ਼ਣ ਸਮੇਤ ਸੁਰੱਖਿਆ ਬਾਰੇ ਮਾਪੇ ਹਮੇਸ਼ਾਂ ਹੀ ਚਿੰਤਤ ਰਹਿੰਦੇ ਹਨ ਪਰ ‘ਆਪ’ ਸਰਕਾਰ ਵਲੋਂ ਸਕੂਲਾਂ ਵਿੱਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਮੌਕੇ ਆਪਣੇ ਸ਼ਾਨਾਮੱਤੇ ਇਤਿਹਾਸ, ਅਮੀਰ ਵਿਰਸੇ ਨਾਲ ਜੁੜਨ ਅਤੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕਰਨ ਵਾਲੇ ਪਾਸੇ ਜਿਆਦਾ ਧਿਆਨ ਦਿੱਤਾ ਜਾ ਰਿਹਾ ਹੈ।

Leave a Reply

Your email address will not be published. Required fields are marked *