ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਸਿੱਖਿਆ ਵਿਭਾਗ ਦੇ ਕਾਊਂਸਲਰਾਂ ਦੀ ਕਰਵਾਈ ਕਾਨਫ਼ਰੰਸ

Patiala Politics Punjab

ਪਟਿਆਲਾ, 11 ਫਰਵਰੀ:
  ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਡੀ.ਬੀ.ਈ.ਈ. ਡਾ. ਪ੍ਰੀਤੀ ਯਾਦਵ ਦੀ ਰਹਿਨੁਮਾਈ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) -ਕਮ- ਸੀ.ਈ.ਓ ਅਨੁਪ੍ਰਿਤਾ ਜੌਹਲ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਿੱਖਿਆ ਵਿਭਾਗ ਦੇ ਕਾਉਂਸਲਰਾਂ ਦੀ ਕਾਨਫ਼ਰੰਸ ਕਰਵਾਈ ਗਈ। ਇਸ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸਕੂਲਾਂ ਦੇ ਲਗਭਗ 200 ਕਾਊਸਲਰਾਂ ਨੇ ਭਾਗ ਲਿਆ।
ਕਾਨਫ਼ਰੰਸ ਵਿੱਚ ਆਏ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਕਾਊਂਸਲਰਾਂ ਨੂੰ ਵੱਖੋ ਵੱਖ ਖੇਤਰਾਂ ਵਿੱਚ ਨੌਜਵਾਨਾਂ ਲਈ ਪੈਦਾ ਕੀਤੇ ਜਾਣ ਵਾਲੇ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਕਾਨਫ਼ਰੰਸ ਵਿੱਚ ਸੂਬੇਦਾਰ ਮੇਜਰ ਯਾਦਵਿੰਦਰ ਸਿੰਘ ਟ੍ਰੇਨਿੰਗ ਅਫ਼ਸਰ ਸੀ-ਪਾਈਟ ਨਾਭਾ ਨੇ ਕਾਉਂਸਲਰਾਂ ਨੂੰ ਅਗਨੀਵੀਰ ਅਤੇ ਸੀ-ਪਾਈਟ ਵਿੱਚ ਟ੍ਰੇਨਿੰਗ ਬਾਰੇ ਜਾਣੂ ਕਰਵਾਇਆ।
  ਡਾ. ਰਨਿੰਦਰ ਕੌਰ, ਪ੍ਰੋਫੈਸਰ, ਸਕੂਲ ਆਫ਼ ਮੈਨੇਜਮੈਂਟ, ਪੰਜਾਬੀ ਯੂਨੀਵਰਸਿਟੀ ਨੇ ਕਾਉਂਸਲਰਾਂ ਨੂੰ ਏਂਟਰਪਰਿਨੂਸ਼ਿਪ ਬਾਰੇ ਜਾਣਕਾਰੀ ਦਿੱਤੀ। ਡਾ. ਰਿਸ਼ਬ ਜੈਨ, ਅਸਿਸਟੈਂਟ ਪ੍ਰੋਫੈਸਰ, ਲਾਅ ਵਿਭਾਗ, ਪੰਜਾਬੀ ਯੂਨੀਵਰਸਿਟੀ ਨੇ ਲਾਅ ਕਰਨ ਉਪਰੰਤ 12 ਤਰ੍ਹਾਂ ਦੇ ਵਸੇਬਿਆਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਅਨੁਪਮ ਮਿਸ਼ਰਾ, ਡਿਪਾਰਟਮੈਂਟ ਆਫ਼ ਮੈਨੇਜਮੈਂਟ, ਮਹਿੰਦਰਾ ਕਾਲਜ ਨੇ ਆਰਟਸ ਵਿੱਚ ਚੱਲ ਰਹੇ ਗਲੋਬਲ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ, ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਜੀ ਨੇ ਅਗਨੀਵੀਰ ਦੀ ਪ੍ਰੀਖਿਆ ਦੀ ਯੋਗਤਾ ਅਤੇ ਨੋਟੀਫ਼ਿਕੇਸ਼ਨ ਦੀ ਟਾਇਮਿੰਗ ਬਾਰੇ ਜਾਣਕਾਰੀ ਦਿੱਤੀ।