ਗਿਦੜਬਾਹਾ, 23 ਮਾਰਚ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ. ਅਜੀਤ ਪਾਲ ਸਿੰਘ ਐਸਡੀਐਮ ਗਿਦੜਬਾਹਾ ਦੀ ਯੋਗ ਅਗਵਾਈ ਹੇਠ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਡੀਏਵੀ ਕਾਲਜ ਗਿੱਦੜਬਾਹਾ ਵਿਖੇ ਸਵੀਪ ਟੀਮ ਗਿਦੜਬਾਹਾ ਨੇ ਨੋਜਵਾਨਾਂ ਅਤੇ ਸਹਿਰ ਵਾਸੀਆਂ ਨੂੰ ਵੋਟ ਜਰੂਰ ਪਾਉਣ ਲਈ ਪ੍ਰੇਰਿਤ ਕੀਤਾ।ਸਵੀਪ ਟੀਮ ਗਿੱਦੜਬਾਹਾ 084 ਦੇ ਨੋਡਲ ਅਫਸਰ ਅਸ਼ੋਕ ਕੁਮਾਰ, ਤਰਸੇਮ ਸਿੰਘ,ਕਮਲਜੀਤ ਸਿੰਘ, ਉਮੇਸ਼ ਕੁਮਾਰ ਅਤੇ ਰਾਧੇ ਸ਼ਾਮ ਵੱਲੋਂ ਸਾਈਕਲ ਰੈਲੀ ਦਾ ਅਯੋਜਨ ਕਰਕੇ ਨੌਜਵਾਨਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਆਪਣੀ ਵੋਟ ਦਾ ਇਸਤਮਾਲ ਜਰੂਰ ਕਰਨ ਲਈ ਪ੍ਰ੍ਰੇਰਿਤ ਕੀਤਾ।ਇਸ ਤੋਂ ਇਲਾਵਾ ਸਵੀਪ ਟੀਮ ਗਿੱਦੜਬਾਹਾ ਵੱਲੋਂ ਐਸ.ਐਸ.ਡੀ ਕਮਿਊਨਿਟੀ ਸੈਂਟਰ ਗਿਦੜਬਾਹਾ ਵਿਖੇ ਮੈਡੀਕਲ ਕੈਂਪ ਦੋਰਾਨ ਵੱਖ—ਵੱਖ ਐਨਜੀਓ ਦੇ ਅਹੁਦੇਦਾਰਾਂ ਨੂੰ ਵੋਟ ਜਰੂਰ ਪਾਉਣ ਅਤੇ ਭਾਰਤੀ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ਇਸ ਵਾਰ ਵੋਟ ਪਰਸੈਂਟ ਨੂੰ 70 ਪ੍ਰਤੀਸ਼ਤ ਤੋਂ ਪਾਰ ਲੈ ਕੇ ਜਾਣ ਲਈ ਸਹਿਯੋਗ ਦੇਣ ਦਾ ਭਰੋਸਾ ਲਿਆ ਗਿਆ।
ਗਿਦੜਬਾਹਾ ਵਿਖੇ ਸਵੀਪ ਟੀਮ ਨੇ ਸਾਈਕਲ ਰੈਲੀ ਕਰਕੇ ਸਹਿਰ ਵਾਸੀਆਂ ਨੂੰ ਵੋਟ ਪਾਉਣ ਲਈ ਕੀਤਾ ਪ੍ਰੇਰਿਤ


