ਮੋਗਾ 18 ਫ਼ਰਵਰੀ
ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਜ਼ਿਲ੍ਹਾ ਮੋਗਾ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਹਨਾਂ ਵਲੋਂ ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰੇ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਭਲੂਰ (ਬ੍ਰਾਂਚ), ਸਰਕਾਰੀ ਪ੍ਰਾਇਮਰੀ ਸਕੂਲ ਭਲੂਰ(ਮੇਨ) ਤੋਂ ਇਲਾਵਾ ਆਂਗਣਵਾੜੀ ਸੈਂਟਰ ਭਲੂਰ, ਰਾਸ਼ਨ ਡਿਪੂ ਪੀ. ਡੀ.ਐਸ. 480, 505 ਆਦਿ ਦਾ ਦੌਰਾ ਕੀਤਾ ਗਿਆ।
ਉਕਤ ਸਰਕਾਰੀ ਸਕੂਲਾਂ ਵਿੱਚ ਚੱਲ ਰਹੀ ਮਿਡ-ਡੇ-ਮੀਲ ਸਕੀਮ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਿਡ-ਡੇ-ਮੀਲ ਅਤੇ ਅਨਾਜ ਭੰਡਾਰ ਘਰ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਇਹਨਾਂ ਸਕੂਲਾਂ ਵਿੱਚ ਪ੍ਰਬੰਧ ਠੀਕ ਪਾਇਆ ਗਿਆ।
ਇਸ ਤੋਂ ਉਪਰੰਤ ਆਂਗਣਵਾੜੀ ਸੈਟਰਾਂ ਦੀ ਚੈਕਿੰਗ ਕੀਤੀ ਗਈ। ਸੈਂਟਰਾਂ ਵਿਖੇ ਲਾਭਪਾਤਰੀਆਂ ਸਬੰਧੀ ਅਤੇ ਉਹਨਾਂ ਨੂੰ ਦਿੱਤੇ ਜਾਣ ਵਾਲਾ ਲਾਭ ਦੀ ਜਾਣਕਾਰੀ ਪ੍ਰਾਪਤ ਕੀਤੀ ਗਈ। ਚੈਕਿੰਗ ਦੌਰਾਨ ਆਂਗਣਵਾੜੀ ਸੈਂਟਰ ਨੰ.10,12 ਤੇ ਨਮਕੀਨ ਦਲੀਆ, ਸੁੱਕੀ ਖਿਚੜੀ, ਮੁਰਮੁਰੇ ਪਾਏ ਗਏ ਜਿਹਨਾਂ ਦੀ ਮਿਆਦ ਮਿਤੀ ਖਤਮ ਹੋ ਚੁੱਕੀ ਸੀ। ਸੈਂਟਰ ਨੰ. 13, 15 ਤੇ ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਸਮਾਨ ਘਰ ਵਿਖੇ ਸਟੋਰ ਕੀਤਾ ਹੋਇਆ ਸੀ, ਜੋ ਕਿ ਸਰਕਾਰੀ ਹਦਾਇਤਾ ਦੀ ਉਲੰਘਣਾ ਹੈ, ਜਿਸਦੇ ਸਬੰਧ ਵਿੱਚ ਮੌਕੇ ਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਸਬੰਧਤਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਕਮਿਸ਼ਨ ਨੂੰ ਵੀ ਭੇਜੀ ਜਾਵੇ। ਇਸ ਤੋਂ ਉਪਰੰਤ ਰਾਸ਼ਨ ਡਿਪੂ ਪੀ ਡੀ ਐਸ ਨੰ.480, 505 ਆਦਿ ਦੀ ਚੈਕਿੰਗ ਕੀਤੀ ਗਈ। ਇਹਨਾਂ ਰਾਸ਼ਨ ਡਿਪੂਆ ਤੇ ਡਿਪੂ ਹੋਲਡਰਾਂ ਵਲੋਂ ਦੱਸਿਆ ਗਿਆ ਕਿ ਕਣਕ ਦੀ ਵੰਡ ਦੇ ਕੰਮ ਦੀ ਸ਼ੁਰੂਆਤ ਨਹੀ ਕੀਤੀ ਗਈ ਕਿਉਕੀ ਕਣਕ ਪ੍ਰਾਪਤ ਨਹੀਂ ਹੋਈ ਹੈ, ਜਿਸਦੇ ਸਬੰਧ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਲਦ ਤੋਂ ਜਲਦ ਕਣਕ ਜਾਰੀ ਕੀਤੀ ਜਾਵੇ ਅਤੇ ਲਾਭਪਾਤਰੀਆ ਨੂੰ ਵੰਡੀ ਜਾਵੇ।
ਸ਼੍ਰੀ ਚੇਤਨ ਪ੍ਰਕਾਸ਼ ਵੱਲੋਂ ਇਸ ਦੌਰੇ ਦੌਰਾਨ ਲਾਭਪਾਤਰੀਆ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਅਤੇ ਈਮੇਲ punjabfoodcommission@gmail.com, ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ) ਕੋਲ ਵੀ ਦਰਜ ਕਰਵਾ ਸਕਦੇ ਹਨ।
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਮਿਡ ਡੇ ਮੀਲ ਤੇ ਰਾਸ਼ਨ ਡਿਪੂਆਂ ਦੀ ਅਚਨਚੇਤ ਚੈਕਿੰਗ


