ਬਠਿੰਡਾ, 29 ਅਗਸਤ:- ਪੰਜਾਬ ਸਟੇਟ ਖੇਡਾਂ ਤਹਿਤ ਜ਼ਿਲ੍ਹਾ ਪੱਧਰ ਖੇਡ ਮੁਕਾਬਲਿਆਂ ਵਿੱਚ ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਡੀਆਂ ਮੱਲਾਂ ਮਾਰੀਆਂ । ਇਸ ਸਕੂਲ ਦੇ ਵਿਦਿਆਰਥੀਆਂ ਜਿਮਨਾਸਟਿਕ (ਅੰਡਰ-17) ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਕਿੱਕ ਬਾਕਸਿੰਗ ਵਿੱਚ ਵੰਸ਼ਦੀਪ ਸਿੰਘ ਨੇ ਚਾਂਦੀ ਤਮਗਾ ਜਿੱਤ ਕੇ ਆਪਣੇ ਨਾਮ ਕੀਤਾ। ਜੂਡੋ (ਲੜਕੇ) ਵਿੱਚ ਤਿੰਨ ਕਾਂਸੀ ਤਮਗੇ ਜਿੱਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਕੋਚ ਏ.ਐਸ.ਆਈ . ਸ਼ੇਰ ਸਿੰਘ ਤੇ ਏ.ਐਸ.ਆਈ ਤਰਸੇਮ ਸਿੰਘ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ।
ਪੁਲਿਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ‘ਚ ਮਾਰੀਆਂ ਮੱਲਾਂ


