ਫ਼ਰੀਦਕੋਟ 19 ਫ਼ਰਵਰੀ
ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਵਾਹਨ ਚਾਲਕ ਟਰੈਫਿਕ ਨਿਯਮਾਂ ਵਿੱਚ ਅਣਗਹਿਲੀ ਕਰਦੇ ਹਨ ਜਿਸ ਕਾਰਨ ਮੰਦਭਾਗੀਆਂ ਸੜਕ ਘਟਨਾਵਾਂ ਵਾਪਰਦੀਆਂ ਹਨ । ਉਨਾਂ ਕਿਹਾ ਕਿ ਵਾਹਨ ਚਲਾਉਣ ਸਮੇਂ ਨਿਰਧਾਰਿਤ ਸਪੀਡ ਲਿਮਟ ਦੀ ਵਰਤੋਂ ਕੀਤੀ ਜਾਵੇ ।
ਵੱਖ ਵੱਖ ਵਹੀਕਲਾਂ ਦੀ ਸਪੀਡ ਲਿਮਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਹ ਵਹੀਕਲ ਜੋ ਯਾਤਰੀਆਂ ਲਈ ਵਰਤੇ ਜਾਂਦੇ ਹਨ ਜਾਂ 8 ਸੀਟਾਂ ਵਾਲੇ ਵਹੀਕਲ(ਐਮ-1 ਕੈਟਾਗਰੀ) 4 ਲੇਨ ਤੇ 100 ਦੀ ਸਪੀਡ, ਸ਼ਹਿਰੀ/ਪੇਡੂ ਖੇਤਰ ਵਿੱਚ 50 ਦੀ ਸਪੀਡ, ਸਕੂਲਾਂ ਦੇ ਨਜਦੀਕ 25 ਅਤੇ ਹੋਰ ਰਸਤਿਆਂ ਤੇ 55 ਦੀ ਸਪੀਡ ਰੱਖਣਾ ਲਾਜਮੀ ਹੈ । ਉਨ੍ਹਾਂ ਦੱਸਿਆ ਕਿ ਉਹ ਮੋਟਰ ਵਹੀਕਲ ਜੋ ਨੋ ਸੀਟਰ ਅਤੇ ਇਸ ਤੋਂ ਵੱਧ ਸੀਟਾਂ ਵਾਲੇ ਹੁੰਦੇ ਹਨ ਜੋ ਐਮ-2 ਅਤੇ ਐਮ-3 ਕੈਟਾਗਰੀ ਵਿੱਚ ਆਉਂਦੇ ਹਨ ਉਨ੍ਹਾਂ ਦੀ 4 ਲੇਨ ਤੇ 75 ਦੀ ਸਪੀਡ, ਸ਼ਹਿਰੀ/ਪੇਡੂ ਖੇਤਰ ਵਿੱਚ 45 ਦੀ ਸਪੀਡ, ਸਕੂਲਾਂ ਦੇ ਨਜਦੀਕ 25 ਅਤੇ ਹੋਰ ਰਸਤਾਂ ਤੇ 45 ਦੀ ਸਪੀਡ ਲਿਮਿਟ ਹੋਣੀ ਚਾਹੀਦੀ ਹੈ । ਉਹ ਵੀਹਕਲ ਜੋ ਸਮਾਨ ਨੂੰ ਲਿਜਾਉਣ ਲਈ ਵਰਤੇ ਜਾਂਦੇ ਹਨ ਜੋ (ਐਨ) ਕੈਟਾਗਰੀ ਵਿੱਚ ਆਉਂਦੇ ਹਨ । ਉਨ੍ਹਾਂ ਦੀ 4 ਲੇਨ ਤੇ 70 ਦੀ ਸਪੀਡ, ਸ਼ਹਿਰੀ/ਪੇਡੂ ਖੇਤਰ ਵਿੱਚ 45 ਦੀ ਸਪੀਡ, ਸਕੂਲਾਂ ਦੇ ਨਜਦੀਕ 25 ਅਤੇ ਹੋਰ ਰਸਤਿਆਂ ਤੇ 45 ਦੀ ਸਪੀਡ ਰੱਖਣਾ ਲਾਜਮੀ ਹੈ ।
ਉਨ੍ਹਾਂ ਕਿਹਾ ਕਿ ਦੋ ਪਹੀਆ ਵਾਹਨ ਦੀ 4 ਲੇਨ ਤੇ 60 ਦੀ ਸਪੀਡ, ਸ਼ਹਿਰੀ/ਪੇਡੂ ਖੇਤਰ ਵਿੱਚ 40 ਦੀ ਸਪੀਡ, ਸਕੂਲਾਂ ਦੇ ਨਜਦੀਕ 25 ਅਤੇ ਹੋਰ ਰਸਤਿਆਂ ਤੇ 40 ਦੀ ਸਪੀਡ ਰੱਖਣਾ ਲਾਜਮੀ ਹੈ । ਤਿੰਨ ਪਹੀਆ ਵਾਹਨ ਦੀ 4 ਲੇਨ ਤੇ 50 ਦੀ ਸਪੀਡ, ਸ਼ਹਿਰੀ/ਪੇਡੂ ਖੇਤਰ ਵਿੱਚ 40 ਦੀ ਸਪੀਡ, ਸਕੂਲਾਂ ਦੇ ਨਜਦੀਕ 25 ਅਤੇ ਹੋਰ ਰਸਤਿਆਂ ਤੇ 40 ਦੀ ਸਪੀਡ ਰੱਖਣਾ ਲਾਜਮੀ ਹੈ ਅਤੇ ਇਲੈਕਟਰੀਕਲ ਵਾਹਨ ਦੀ 4 ਲੇਨ ਤੇ 50 ਦੀ ਸਪੀਡ, ਸ਼ਹਿਰੀ/ਪੇਡੂ ਖੇਤਰ ਵਿੱਚ 40 ਦੀ ਸਪੀਡ, ਸਕੂਲਾਂ ਦੇ ਨਜਦੀਕ 25 ਅਤੇ ਹੋਰ ਰਸਤਿਆਂ ਤੇ 40 ਦੀ ਸਪੀਡ ਰੱਖਣਾ ਲਾਜਮੀ ਹੈ।
ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਤੇ ਟਰਾਂਸਪੋਰਟ ਵਿਭਾਗ ਨੂੰ ਹਦਾਇਤ ਕੀਤੀ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਕੀਤੀ ਜਾਵੇ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਵਹੀਕਲਾਂ ਦੀ ਚੈਕਿੰਗ ਅਤੇ ਚਲਾਨ ਕੱਟਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸੜਕੀ ਨਿਯਮਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ ਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਕੇ ਦੁਰਘਟਨਾਵਾਂ ਨੂੰ ਸੱਦਾ ਦੇਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਤੇ ਜੁਰਮਾਨੇ ਕੀਤੇ ਜਾਣਗੇ ।