ਕੋਟਕਪੂਰਾ 01 ਦਸੰਬਰ ( ) ਮਿਊਂਸਪਲ ਪਾਰਕ ਕੋਟਕਪੂਰਾ ਦੀ ਸਾਂਭ ਸੰਭਾਲ ਅਤੇ ਇਸਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਯਤਨਸ਼ੀਲ ਰਹਿਣ ਵਾਲੀ ਸੰਸਥਾ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਨੇ ‘ਆਈ ਲਵ ਕੋਟਕਪੂਰਾ’ ਵਾਲਾ ਸੈਲਫੀ ਪੁਆਇੰਟ ਤਿਆਰ ਕਰਕੇ ਬਹੁਤ ਹੀ ਵੱਡਮੁੱਲਾ ਅਤੇ ਸ਼ਾਨਦਾਰ ਉਪਰਾਲਾ ਕੀਤਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮਿਉਂਸਪਲ ਪਾਰਕ ਵਿਖੇ ‘ਸੈਲਫੀ ਪੁਆਇੰਟ’ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸੈਲਫੀ ਪੁਆਇੰਟ ਦੇ ਆਲੇ-ਦੁਆਲੇ ਲੱਗੇ ਸ਼ਾਨਦਾਰ ਬੂਟਿਆਂ ਅਤੇ ਵਿਲੱਖਣ ਘਾਹ ਦੀ ਵੀ ਪ੍ਰਸੰਸਾ ਕੀਤੀ। ਉਨ੍ਹਾਂ ਕਲੱਬ ਦੇ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ, ਪ੍ਰਧਾਨ ਡਾ: ਮਨਜੀਤ ਸਿੰਘ ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਦੀ ਕੀਤੇ ਜਾ ਰਹੇ ਉਪਰਾਲਿਆ ਦੀ ਸ਼ਲਾਘਾ ਕੀਤੀ।
ਡਾ: ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁੱਡ ਮੌਰਨਿੰਗ ਕਲੱਬ ਵੱਲੋਂ ਪਿਛਲੇ ਕਰੀਬ 2 ਸਾਲਾਂ ਤੋਂ ਪਾਰਕ ਦੀ ਸਾਂਭ ਸੰਭਾਲ ਅਤੇ ਸੁੰਦਰਤਾ ਵਿਚ ਵਾਧਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਕੋਟਕਪੂਰਾ ਸ਼ਹਿਰ ਵਿਚ ਇਸ ਤਰ੍ਹਾਂ ਦਾ ਸੈਲਫੀ ਪੁਆਇੰਟ ਆਪਣੀ ਕਿਸਮ ਦਾ ਪਹਿਲਾ ਤਜਰਬਾ ਹੈ, ਕਿਉਂਕਿ ਹੋਰਨਾਂ ਸ਼ਹਿਰਾਂ ਵਿਚ ਲੱਗੇ ਇਸ ਤਰਾਂ ਦੇ ਪੁਆਇੰਟ ਦੇਖਣ ਤੋਂ ਬਾਅਦ ਉਨ੍ਹਾਂ ਨੇ ਦਿ੍ਰੜ ਇਰਾਦਾ ਕਰ ਲਿਆ ਕਿ ਉਹ ਵੀ ਆਪਣੇ ਸ਼ਹਿਰ ਕੋਟਕਪੂਰਾ ਵਿਚ ਇਸ ਤਰਾਂ ਦਾ ਸੈਲਫੀ ਪੁਆਇੰਟ ਜਰੂਰ ਬਣਾਉਣਗੇ, ਜਿੱਥੇ ਕੋਟਕਪੂਰੇ ਇਲਾਕੇ ਨਾਲ ਜੁੜੇ ਵਿਦੇਸ਼ਾਂ ਵਿਚ ਵਸਦੇ ਬਜੁਰਗ ਆਪਣੇ ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ ਨਾਲ ਸੈਲਫੀਆਂ ਖਿੱਚ ਕੇ ਮਾਨ ਮਹਿਸੂਸ ਕਰਨਗੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਚਰਨ ਸਿੰਘ ਬਰਾੜ, ਬਿੱਟਾ ਠੇਕੇਦਾਰ, ਡਾ: ਰਵਿੰਦਰ ਪਾਲ ਕੋਛੜ, ਬਲਜੀਤ ਸਿੰਘ ਖੀਵਾ, ਸੁਰਿੰਦਰ ਸਿੰਘ ਸਦਿਉੜਾ, ਪ੍ਰੋ: ਐਚ.ਐਸ. ਪਦਮ, ਜਸਕਰਨ ਸਿੰਘ ਭੱਟੀ, ਮਨਜੀਤ ਨੰਗਲ, ਨੀਰੂ ਪੂਰੀ, ਮਾਹੀ ਵਰਮਾ, ਅਮਨ ਘੋਲੀਆ, ਗੁਰਮੀਤ ਸਿੰਘ ਮੀਤਾ ਆਦਿ ਵੀ ਹਾਜਰ ਸਨ।