ਬਰਨਾਲਾ 14 ਜਨਵਰੀ
ਲੋਹੜੀ ਦੇ ਤਿਉਹਾਰ ਅਤੇ ਐਸ.ਬੀ.ਆਈ ਆਰਸੈਟੀ ਬਰਨਾਲਾ (ਖੁੱਡੀ ਕਲਾਂ) ਵੱਲੋਂ ਆਰਸੈਟੀ ਸੰਸਥਾਂ ਵਿੱਚ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਪੌਦੇ ਲਗਾਕੇ ਲੋਹੜੀ ਦਾ ਤਿਉਹਾਰ ਮਨਾਇਆ ।
ਇਸ ਦੌਰਾਨ ਆਰਸੈਟੀ ਦੇ ਵਿਦਿਆਰਥੀਆਂ ਨੇ ਪੌਦਿਆਂ ਰਾਹੀਂ ਸਟਾਫ਼ ਨੂੰ ਯਾਦਗਾਰੀ ਤਸਵੀਰ ਭੇਂਟ ਕੀਤੀ। ਇਸ ਮੌਕੇ ਆਰਸੈਟੀ ਦੇ ਡਾਇਰੈਕਟਰ ਵਿਸ਼ਵਜੀਤ ਮੁਖਰਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸ.ਬੀ.ਆਈ ਆਰਸੈਟੀ ਬਰਨਾਲਾ (ਖੁੱਡੀ ਕਲਾਂ) ਵੱਲੋਂ 27 ਜਨਵਰੀ 2025 ਨੂੰ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਖੁੱਡੀ ਕਲਾਂ (ਬਰਨਾਲਾ) ਵਿਖੇ ਵਿਸ਼ੇਸ਼ ਤੌਰ ‘ਤੇ ਔਰਤਾਂ ਲਈ ਬਿਊਟੀ ਪਾਰਲਰ ਅਤੇ ਸਿਲਾਈ ਕਟਾਈ ਦਾ ਮੁਫ਼ਤ ਕੋਰਸ ਕਰਵਾਈਆ ਜਾ ਰਿਹਾ ਹੈ। ਇਸ ਵਿੱਚ ਪੇੰਡੂ ਖੇਤਰ ਨਾਲ ਸਬੰਧਿਤ ਜਿਸ ਦੀ ਉਮਰ 18 ਤੋਂ 45 ਸਾਲ ਤੱਕ ਹੈ, ਇਸ ਕੋਰਸ ਵਿਚ ਭਾਗ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕਰਨ ਦੇ ਚਾਹਵਾਨ ਕੋਲ ਅਪਣਾ ਅਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, 5 ਪਾਸਪੋਰਟ ਸਾਇਜ਼ ਫੋਟੋਆਂ, ਬੀ.ਪੀ.ਐਲ. ਕਾਰਡ ਅਤੇ ਪੜ੍ਹਾਈ ਦਾ ਸਰਟੀਫ਼ਿਕੇਟ ਹੋਣਾ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਸੰਸਥਾਂ ਦੇ ਫੋਨ ਨੰਬਰ: 01679—296610 ਜਾਂ ਮੋਬਾਇਲ ਨੰਬਰ : 94177—75818, 6280340923 ਤੇ ਰਜ਼ਿਸਟ੍ਰਰੇਸ਼ਨ ਕਰਵਾਈ ਜਾ ਸਕਦੀ ਹੈ ਜਾਂ ਚਾਹਵਾਨ ਆਰਸੈਟੀ ਦਫ਼ਤਰ ਵਿਖੇ ਖੁੱਦ ਵੀ ਦਰਜ਼ ਕਰਵਾ ਸਕਦੇ ਹਨ।
ਐਸ.ਬੀ.ਆਈ ਆਰਸੈਟੀ ਨੇ ਪੌਦੇ ਲਗਾਕੇ ਲੋਹੜੀ ਮਨਾਈ


