ਹੁਸ਼ਿਆਰਪੁਰ, 11 ਫਰਵਰੀ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਮਾਨਸਿਕ ਤੌਰ ’ਤੇ ਕਮਜ਼ੋਰ ਬੱਚਿਆਂ ਦੀ ਭਲਾਈ ਲਈ ਚਲਾਏ ਜਾ ਰਹੇ ਵਿੰਗਸ ਪ੍ਰੋਜੈਕਟ ਲਈ ਹੁਸ਼ਿਆਰਪੁਰ ਦੇ ਨਿਊ ਜਗਤਪੁਰਾ ਵਸਨੀਕ ਸਰੋਜ ਗੁਪਤਾ ਨੇ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।ਉਨ੍ਹਾਂ ਆਪਣੇ ਸਵ: ਪਤੀ ਵਿਜੇ ਕੁਮਾਰ ਗੁਪਤਾ ਦੀ ਯਾਦ ਵਿਚ ਇਹ ਸਹਿਯੋਗ ਰੈਡ ਕਰਾਸ ਸੁਸਾਇਟੀ ਨੂੰ ਦਿੱਤਾ ਹੈ।
ਸਕੱਤਰ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਵਿਸ਼ੇਸ਼ ਬੱਚਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਰੈਡ ਕਰਾਸ ਵਿੰਗਸ ਪ੍ਰੋਜੇਕਟ ਤਹਿਤ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿਚ ਕੰਟੀਨਾਂ ਖੋਲ੍ਹੀਆਂ ਗਈਆਂ ਹਨ।ਉਨ੍ਹਾਂ ਇਸ ਨੇਕ ਕੰਮ ਲਈ ਸਰੋਜ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਇਸ਼ਾਂਕ ਗੋਇਲ, ਕਾਰਜਕਾਰੀ ਕਮੇਟੀ ਮੈਂਬਰ ਰਾਜੀਵ ਬਜਾਜ ਅਤੇ ਵਿਸ਼ੇਸ਼ ਬੱਚੇ ਭਾਵਿਕ, ਸਾਵਿਤਰੀ ਅਤੇ ਦਿਲਾਵਰ ਵੀ ਮੌਜੂਦ ਸਨ।
ਸਰੋਜ ਗੁਪਤਾ ਨੇ ਰੈਡ ਕਰਾਸ ਦੇ ਵਿੰਗਸ ਪ੍ਰੋਜੈਕਟ ਨੂੰ ਦਿੱਤਾ ਇਕ ਲੱਖ ਰੁਪਏ ਦਾ ਯੋਗਦਾਨ


