ਆਰਸੇਟੀ ਨੇ ਪਹਿਲ ਪ੍ਰੋਜੈਕਟ ਅਧੀਨ ਵੁਮੈਨ ਟੇਲਰ ਦੀ ਸਿਖਲਾਈ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ

Patiala Politics Punjab

ਪਟਿਆਲਾ, 7 ਜਨਵਰੀ:

ਸਟੇਟ ਬੈਂਕ ਆਫ਼ ਇੰਡੀਆ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵੱਲੋਂ ਅੱਜ ਪਟਿਆਲਾ ਵਿਖੇ ਪਹਿਲ ਪ੍ਰੋਜੈਕਟ ਅਧੀਨ ਵੁਮੈਨ ਟੇਲਰ ਦੀ ਸਿਖਲਾਈ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ (ਆਰਸੇਟੀ) ਭਗਵਾਨ ਸਿੰਘ ਵਰਮਾ ਨੇ ਕਿਹਾ ਕਿ ਭਾਰਤੀਯ ਸਟੇਟ ਬੈਂਕ ਵੱਲੋਂ ਚਲਾਈ ਜਾ ਰਹੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਇੱਕ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਸਵੈ ਰੋਜ਼ਗਾਰ ਨੂੰ ਵਧਾਉਣ ਵਿੱਚ ਬੈਂਕ ਵੱਲੋਂ ਚਲਾਈ ਜਾਂ ਰਹੀ ਇਸ ਸੰਸਥਾ ਦਾ ਵੱਡਾ ਯੋਗਦਾਨ ਹੈI ਉਹਨਾਂ ਸੰਸਥਾ ਵਿੱਚ ਮੌਜੂਦ ਸਹੂਲਤਾਂ ਅਤੇ ਟ੍ਰੇਨਿੰਗ ਪੱਧਰ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਾਰੇ ਕਾਮਯਾਬ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ।
  ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਹਿਲ ਪ੍ਰੋਜੈਕਟ ਦੇ ਅਧੀਨ ਜ਼ਿਲ੍ਹਾ ਪਟਿਆਲਾ ਵਿੱਚ ਕਈ ਬਲਾਕਾਂ ਵਿੱਚ ਸਕੂਲ ਬਰਦੀਆਂ ਬਣਾਉਣ ਦੀ ਟ੍ਰੇਨਿੰਗ ਐਸ.ਬੀ.ਆਈ. ਆਰਸੈਟੀ ਪਟਿਆਲਾ ਵੱਲੋਂ ਦਿੱਤੀ ਜਾ ਰਹੀ ਹੈ ਜਿਸ ਵਿੱਚ ਅੱਜ ਸਰਾਏ ਵਣਜਾਰਾ ਬਲਾਕ ਰਾਜਪੁਰਾ ਦੇ ਸਿੱਖਿਆਰਥੀਆਂ ਨੂੰ ਸਕੂਲ ਵਰਦੀ ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ ਇਸ ਤੋਂ ਇਲਾਵਾ ਸਿਆਲੂ ਅਤੇ ਸੇਲਵਾਲਾ ਵਿੱਚ ਪਹਿਲਾਂ ਤੋਂ ਹੀ ਸੈਲਫਹੈਲਪ ਗਰੁੱਪ  ਦੀਆਂ ਔਰਤਾਂ ਆਰਸੇਟੀ ਤੋਂ ਟ੍ਰੇਨਿੰਗ ਲੈ ਕੇ ਸਕੂਲ ਵਰਦੀਆਂ ਬਣਾ ਰਹੀਆਂ ਹਨ I
ਇਸ ਮੌਕੇ ਐਸ.ਬੀ.ਆਈ.ਆਰਸੇਟੀ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਆਰਸੇਟੀ ਪਟਿਆਲਾ ਵਿੱਚ 60 ਤੋਂ ਵੀ ਵੱਧ ਵੱਖਰੇ ਵੱਖਰੇ ਕੋਰਸਾਂ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਮੌਕੇ (ਆਰਸੇਟੀ) ਪਟਿਆਲਾ ਦੇ ਬਲਜਿੰਦਰ ਸਿੰਘ, ਹਰਦੀਪ ਸਿੰਘ ਰਾਏ, ਅਜੀਤਇੰਦਰ ਸਿੰਘ,ਅਰਸ਼ਦੀਪ ਕੌਰ, ਜਸਵਿੰਦਰ ਸਿੰਘ, ਕਰਮਜੀਤ ਕੌਰ ਸਮਾਲ ਰਹੇ।
ਡਾਇਰੈਕਟਰ ਭਗਵਾਨ ਸਿੰਘ ਵਰਮਾ ਦੱਸਿਆ ਕਿ ਬੱਕਰੀ ਪਾਲਣ, ਫਾਸਟ ਫੂਡ, ਕੰਪਿਊਟਰ ਅਕਾਉਂਟਿੰਗ, ਜੂਟ  ਦੇ ਪ੍ਰੋਡਕਟਸ ਡੇਅਰੀ ਫਾਰਮਿੰਗ, ਟੇਲਰਿੰਗ, ਬਿਊਟੀ ਪਾਰਲਰ ਆਦਿ ਸਿਖਲਾਈ ਕੋਰਸਾਂ ਲਈ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਦਾ ਨਾਮ ਦਰਜ ਕਰਵਾਉਣਾ ਆਰਸੇਟੀ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਲਈ ਪੇਂਡੂ ਖੇਤਰ ਤੋਂ ਮਹਿਲਾ ਅਤੇ ਹੋਰ ਬੇਰੁਜ਼ਗਾਰ ਲੋੜਵੰਦਾਂ ਨੂੰ ਵੱਧ ਤੋਂ ਵੱਧ ਇਸ ਕੋਰਸ ਲਈ ਰਜਿਸਟਰ ਕਰਵਾਉਣ।
  ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ 31.12.2024ਤੱਕ, ਵੱਖ-ਵੱਖ ਗਤੀਵਿਧੀਆਂ ਵਿੱਚ 8458ਸਿੱਖਿਆਰਥੀਆਂ ਨੇ ਸਿਖਲਾਈ ਲਈ ਜਿਨ੍ਹਾਂ ਵਿਚੋਂ 6237 ਸਿੱਖਿਆਰਥੀਆਂ ਨੇ ਸਵੈ-ਰੋਜ਼ਗਾਰ ਸ਼ੁਰੂ ਕੀਤਾ ਹੈ।ਡਾਇਰੈਕਟਰ ਆਰਸੇਟੀ,ਨੇ ਦੱਸਿਆ ਕਿ ਇਹਨਾਂ ਕਿੱਤਾਮੁਖੀ ਕੋਰਸਾਂ ਵਿਚ ਭਾਗ ਲੈ ਰਹੇ 18-45 ਸਾਲ ਦੇ ਸਿੱਖਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ ਦੁਪਹਿਰ ਦਾ ਖਾਣਾ ਅਤੇ ਦੋ ਸਮੇਂ ਦੀ ਚਾਹ ਵੀ ਮੁਫ਼ਤ ਦਿੱਤੀ ਜਾਂਦੀ ਹੈਂ।  ਉਹਨਾਂ ਨੇ ਦੱਸਿਆ ਕਿ ਪ੍ਰਭਾਵਸ਼ਾਲੀ ਰੋਜ਼ਗਾਰ ਪੈਦਾ ਕਰਨ ਲਈ ਸਿੱਖਿਅਤ ਉਮੀਦਵਾਰਾਂ ਨਾਲ ਦੋ ਸਾਲਾਂ ਤਕ ਫਾਲ਼ੋਂ ਅੱਪ ਵੀ ਕੀਤਾ ਜਾਂਦਾ ਹੈ ਅਤੇ ਨਵੀਂਆਂ ਰਜਿਸਟ੍ਰੇਸ਼ਨ ਲਈ ਗੂਗਲ ਫਾਰਮ ਤੇ  ਕਿਊਆਰ ਕੋਡ ਆਨਲਾਈਨ ਜਾਰੀ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 9217887116, 884708038, 9779591352 ਤੇ ਫੋਨ ਨੰਬਰ 0175-2970369 ’ਤੇ ਸੰਪਰਕ ਕੀਤਾ ਜਾ  ਸਕਦਾ ਹੈ।

Leave a Reply

Your email address will not be published. Required fields are marked *