ਆਰਥਿਕ ਵਰ੍ਹੇ 2024-2025 ਦੀ ਤੀਜੀ ਤਿਮਾਹੀ ਦੀ ਸਮੀਖਿਆ ਕਰਨ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ
1 0.02.2025 ਨੂੰ ਪੂਰਾ ਹੋ ਗਿਆ ਹੈ! ਐਲ ਡੀ ਐਮ ਜਲੰਧਰ ਸ਼੍ਰੀ ਐੱਮ ਐੱਸ ਮੋਤੀ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ 20.01. 2025 ਨੂੰ ਜਲੰਧਰ ਪੂਰਬੀ ਅਤੇ ਪੱਛਮੀ ਬਲਾਕਾਂ ਦੀ ਮੀਟਿੰਗ ਨਾਲ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਜੋ ਕਿ 28.01. 2025 ਤੱਕ ਖਤਮ ਹੋਣਾ ਸੀ! ਪਰ 28.01. 2025 ਨੂੰ ਪੰਜਾਬ ਬੰਦ ਹੋਣ ਕਰਕੇ ਭੋਗਪੁਰ ਬਲਾਕ ਦੀ ਮੀਟਿੰਗ ਅੱਗੇ ਪਾਉਣੀ ਪੈ ਗਈ ਸੀ ਜੋ ਕਿ ਹੁਣ 10.02.2025 ਨੂੰ ਪੂਰੀ ਕਰ ਲਈ ਗਈ ਹੈ ! ਜ਼ਿਲ੍ਹੇ ਦੇ ਵੱਖ – ਵੱਖ ਬਲਾਕਾਂ ਵਿੱਚ ਮੀਟਿੰਗਾਂ ਦੌਰਾਨ
ਏ. ਡੀ. ਸੀ. (ਪੇਂਡੂ ਵਿਕਾਸ ) ਦਫ਼ਤਰ ਤੋਂ ਆਜੀਵਕਾ ਮਿਸ਼ਨ ਦੇ ਨੁਮਾਇੰਦੇ, ਡੀ ਡੀ ਐੱਮ ਨਾਬਾਰਡ ਰਸ਼ੀਦ ਲੇਖੀ, ਰੂਡਸੈਟ ਇੰਸਟੀਚਿਊਟ ਦੇ ਡਾਇਰੈਕਟਰ ਸੰਜੀਵ ਚੌਹਾਨ, ਕਰਿਸਲ ਤੇ ਅਰੋਹ ਫਾਊੱਡੇਸ਼ਨਾਂ ਅਤੇ ਬੈਂਕ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ! ਮੀਟਿੰਗਾਂ ਵਿੱਚ ਤੀਜੀ ਤਿਮਾਹੀ ਦੌਰਾਨ (01.10.2024 ਤੋਂ 31.12.2024 ਤੱਕ ) ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੇ ਨਾਲ – ਨਾਲ ਪਿਛਲੇ ਆਰਥਿਕ ਵਰ੍ਹੇ ਲਈ ਮਿਥੇ ਗਏ ਟੀਚੇ ਅਤੇ ਨਤੀਜਿਆਂ ਬਾਰੇ ਵੀ ਵਿਚਾਰ- ਵਟਾਂਦਰਾ ਕੀਤਾ ਗਿਆ ! ਇਹਨਾਂ ਮੀਟਿੰਗਾਂ ਵਿੱਚ ਯੂਕੋ ਬੈਂਕ ਵੱਲੋਂ 16.01.2025 ਤੋਂ 31.01.2025 ਤੱਕ ਮਨਾਏ ਸਫ਼ਾਈ ਪੰਦਰਵਾੜੇ ਬਾਰੇ ਵੀ ਚਰਚਾ ਕੀਤੀ ਗਈ! ਇਸ ਸਫਾਈ ਪੰਦਰਵਾੜੇ ਦੌਰਾਨ ਬੈਂਕ ਕਰਮਚਾਰੀਆਂ ਨੇ ਜਾਗਰੂਕਤਾ ਲਈ ਵੱਖ- ਵੱਖ ਗਤੀਵਿਧੀਆਂ ਕੀਤੀਆਂ ਜਿਵੇਂ ਪੌਦੇ ਲਗਾਉਣਾ, ਸਫਾਈ ਸਹੁੰ ਲੈਣਾ ਆਦਿ!
ਮੀਟਿੰਗਾਂ ਦੀ ਇਸ ਕੜੀ ਤਹਿਤ ਲੋਹੀਆਂ, ਸ਼ਾਹਕੋਟ, ਨਕੋਦਰ, ਮਹਿਤਪੁਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ ਭੋਗਪੁਰ ਅਤੇ ਆਦਮਪੁਰ ਬਲਾਕਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ! ਇਹਨਾਂ ਮੀਟਿੰਗਾਂ ਵਿੱਚ ਬੈਂਕ ਅਧਿਕਾਰੀਆਂ ਵੱਲੋਂ 31 ਦਸੰਬਰ , 2024 ਨੂੰ ਸਮਾਪਤ ਹੋਈ ਤਿਮਾਹੀ ਦੌਰਾਨ ਆਪਣੇ – ਆਪਣੇ ਬੈਂਕ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ! ਮੀਟਿੰਗਾਂ ਵਿੱਚ ਐਲ ਡੀ ਐੱਮ ਸ਼੍ਰੀ ਐਮ ਐਸ ਮੋਤੀ ਨੇ ਜਨ ਸੁਰੱਖਿਆ ਸਕੀਮਾਂ ਅਤੇ ਪ੍ਰਧਾਨ ਮੰਤਰੀ ਸਵੈਨਿਧੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਰਜ਼ੇ ਲਈ ਆਈਆਂ ਅਰਜ਼ੀਆਂ ਦੇ ਜਲਦੀ ਨਿਪਟਾਰੇ ਲਈ ਹਿਦਾਇਤਾਂ ਦਿੱਤੀਆਂ ! ਦਸੰਬਰ 2024 , ਤਿਮਾਹੀ ਦੀ ਸਮੀਖਿਆ ਦੇ ਨਾਲ-ਨਾਲ ਜ਼ਿਲ੍ਹੇ ਦੀ ਘੱਟ ਜਮ੍ਹਾਂ- ਕਰਜ਼ ਅਨੁਪਾਤ (ਸੀ. ਡੀ. ਰੇਸ਼ੋ) ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਬੈਂਕਾਂ ਨੂੰ ਇਸ ਵਿੱਚ ਸੁਧਾਰ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ! ਐਲ ਡੀ ਐਮ ਨੇ ਦੱਸਿਆ ਕਿ ਬਲਾਕ ਪੱਧਰੀ ਮੀਟਿੰਗਾਂ ਤੋਂ ਬਾਅਦ ਸੀ ਡੀ ਰੇਸ਼ੋ ਵਿੱਚ ਸੁਧਾਰ ਲਿਆਉਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਾਨਯੋਗ ਲੋਕ ਸਭਾ ਮੈਂਬਰ ਜਲੰਧਰ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ(ਡੀ ਸੀ ਸੀ /ਡੀ ਐਲ ਆਰ ਸੀ ) ਦੀ ਸਪੈਸ਼ਲ ਮੀਟਿੰਗ ਬੁਲਾਉਣ ਲਈ ਬੇਨਤੀ ਕੀਤੀ ਜਾਵੇਗੀ!