ਸ੍ਰੀ ਮੁਕਤਸਰ ਸਾਹਿਬ 21 ਅਗਸਤ
ਸਕੂਲਾਂ ਦੇ ਜਿ਼ਲ੍ਹਾ ਪੱਧਰੀ ਖੋਖੋ ਮੁਕਾਬਲਿਆਂ ਦੀ ਸ਼ੁਰੂਆਤ ਸਰਕਾਰੀ ਹਾਈ ਸਮਾਰਟ ਸਕੂਲ ਬੁੱਟਰ ਸਰੀਂਹ ਵਿੱਚ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੱਲੋਂ ਕਰਵਾਈ ਗਈ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਚੰਗੇ ਖਿਡਾਰੀ ਪਿੰਡਾਂ ਵਿੱਚੋਂ ਪੈਦਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।
ਇਸ ਤਹਿਤ ਜਿੱਥੇ ਪਿੰਡਾਂ ਵਿੱਚ ਖੇਡ ਨਰਸਰੀਆਂ ਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ, ਉੱਥੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਵੀ ਸਰਕਾਰ ਵਚਨਬੱਧ ਹੈ।
ਉਨਾਂ ਕਿਹਾ ਕਿ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸਾਹਿਤ ਕਰਨ ਲਈ ਹੀ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਦੀ ਇੱਕ ਸ਼ੁਰੂਆਤ ਕੀਤੀ ਗਈ ਸੀ ਜਿਹੜੀ ਹਰ ਸਾਲ ਜਾਰੀ ਰਹਿੰਦੀ ਹੈ ਤੇ ਵੱਖ-ਵੱਖ ਖੇਡ ਮੁਕਾਬਲੇ ਖੇਡਾਂ ਵਤਨ ਪੰਜਾਬ ਦੀਆਂ ਦੇ ਬੈਨਰ ਹੇਠ ਕਰਵਾਏ ਜਾਂਦੇ ਹਨ, ਜਿਸ ਵਿੱਚ ਪੰਜਾਬ ਭਰ ਦੇ ਵੱਡੀ ਗਿਣਤੀ ਵਿੱਚ ਖਿਡਾਰੀ ਭਾਗ ਲੈਂਦੇ ਹਨ।
ਉਹਨਾਂ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਤੇ ਕਿਹਾ ਕਿ ਕੱਲ੍ਹ ਨੂੰ ਤੁਸੀਂ ਹੀ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣਨਾ ਹੈ ਇਸ ਲਈ ਕਦੇ ਵੀ ਮਿਹਨਤ ਕਰਨੀ ਨਾ ਛੱਡੋ, ਪੂਰੀ ਲਗਨ ਤੇ ਇਮਾਨਦਾਰੀ ਨਾਲ ਮਿਹਨਤ ਕਰੋਗੇ ਤਾਂ ਸਫਲਤਾ ਜਰੂਰ ਮਿਲੇਗੀ।
ਇਸ ਮੌਕੇ ਤੇ ਉਹਨਾਂ ਬੱਚਿਆਂ ਤੇ ਸਕੂਲ ਦੇ ਸਟਾਫ ਮੈਂਬਰਾਂ ਵਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਤੇ ਲਖਬੀਰ ਸਿੰਘ ਹੈਡ ਮਾਸਟਰ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਸੇਵਕ ਸਿੰਘ, ਕੁਲਦੀਪ ਸਿੰਘ ਸੰਗੂਧੌਣ, ਬਲਰਾਮ ਸਿੰਘ ਡੀ ਪੀ, ਸੁਖਬੀਰ ਸਿੰਘ,ਬਲਦੇਵ ਸਿੰਘ ਸ਼ਮਸ਼ਾਦ ਵਾਲੀ, ਗੁਰਪਿੰਦਰ ਸਿੰਘ ਬੀਦੋਵਾਲੀ, ਤਰਸੇਮ ਕੁਮਾਰ ਕਨਵੀਨਰ ਖੋਖੋ, ਜਗਮੋਹਨ ਸਿੰਘ ਸੁਖਨਾ, ਮਨਦੀਪ ਬਰਾੜ, ਸਤਪਾਲ ਸਿੰਘ ਵੀ ਹਾਜ਼ਰ ਸਨ।
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਡੇ ਪੱਧਰ ਤੇ ਕਰ ਰਹੀ ਹੈ ਉਪਰਾਲੇ -ਸੁਖਜਿੰਦਰ ਸਿੰਘ ਕਾਉਣੀ


