ਬਲਾਕ ਖੂਈਖੇੜਾ ਵਿੱਚ ਪਲਸ ਪੋਲੀਓ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿੱਚ ਪਿਲਾਈਆਂ ਪੋਲੀਓ ਬੂੰਦਾਂ

Fazilka

ਫਾਜ਼ਿਲਕਾ, 9 ਦਸੰਬਰ 

ਸਿਹਤ ਵਿਭਾਗ ਵਲੋਂ ਬਲਾਕ ਖੂਈਖੇੜਾ ਵਿਖੇ ਸਿਵਲ ਸਰਜਨ ਫਾਜ਼ਿਲਕਾ ਡਾ: ਲਹਿੰਬਰ ਰਾਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ਓ ਡਾ: ਵਿਕਾਸ ਗਾਂਧੀ ਦੀ ਅਗਵਾਈ ਵਿਚ ਬੱਚਿਆਂ ਨੂੰ ਜੀਵਨ ਦੀਆਂ ਦੋ ਬੂੰਦਾਂ ਪਿਲਾਉਣ ਲਈ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਪਹਿਲੇ ਦਿਨ 13950 ਅਤੇ ਦੂਜੇ ਦਿਨ 5 ਸਾਲ ਤੱਕ ਦੇ 8319 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।
ਇਸ ਸਬੰਧੀ ਐਸ.ਐਮ.ਓ ਡਾ.ਵਿਕਾਸ ਗਾਂਧੀ ਨੇ ਕਿਹਾ ਕਿ ਭਾਵੇਂ ਪਿਛਲੇ ਲੰਮੇ ਸਮੇਂ ਤੋਂ ਸਾਡੇ ਦੇਸ਼ ਵਿੱਚ ਪੋਲੀਓ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਸਾਡੇ ਗੁਆਂਢੀ ਮੁਲਕਾਂ ਵਿੱਚ ਸਾਹਮਣੇ ਆ ਰਹੇ ਕੇਸਾਂ ਕਾਰਨ ਜ਼ਰੂਰੀ ਹੈ ਕਿ ਉਕਤ ਮੁਹਿੰਮ ਜਾਰੀ ਰੱਖੀ ਜਾਵੇ। ਇਸ ਲਈ ਸਾਨੂੰ ਇਸ ਮੁਹਿੰਮ ਨੂੰ ਹਰ ਵਾਰ ਦੀ ਤਰ੍ਹਾਂ ਤਨਦੇਹੀ ਨਾਲ ਚਲਾਉਣਾ ਚਾਹੀਦਾ ਹੈ ਅਤੇ ਜਨਮ ਤੋਂ ਲੈ ਕੇ ਪੰਜ ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਦੀ ਦਵਾਈ ਲੈਣ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ 08 ਤੋਂ 10 ਦਸੰਬਰ ਤੱਕ ਚੱਲਣ ਵਾਲੀ ਤਿੰਨ ਰੋਜ਼ਾ ਕੌਮੀ ਪਲਸ ਪੋਲੀਓ ਮੁਹਿੰਮ ਨੂੰ ਪੂਰੀ ਤਨਦੇਹੀ ਨਾਲ ਨੇਪਰੇ ਚਾੜ੍ਹਿਆ ਜਾਵੇ ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ। ਡਾ: ਗਾਂਧੀ ਨੇ ਦੱਸਿਆ ਕਿ ਬਲਾਕ ਖੂਈਖੇੜਾ ਵਿੱਚ ਕੁੱਲ 13950 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਅਤੇ ਅਗਲੇ ਦਿਨ 8319 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।
ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਤਹਿਤ ਬਲਾਕ ਖੂਈਖੇੜਾ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਗਏ ਬੂਥਾਂ ‘ਤੇ ਪਹਿਲੇ ਦਿਨ ਟੀਮਾਂ ਵੱਲੋਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਉਸ ਤੋਂ ਬਾਅਦ ਅੱਜ 9 ਦਸੰਬਰ ਨੂੰ ਉਕਤ ਟੀਮਾਂ ਨੇ ਘਰ-ਘਰ ਜਾ ਕੇ ਪਹਿਲੇ ਦਿਨ ਦਵਾਈ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ। ਭਲਕੇ ਮੁਹਿੰਮ ਦੇ ਆਖਰੀ ਦਿਨ ਪੋਲੀਓ ਦੀਆਂ ਦਵਾਈਆਂ ਘਰ-ਘਰ ਜਾ ਕੇ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ਦੌਰਾਨ ਇੱਟਾਂ ਦੇ ਭੱਠਿਆਂ, ਸਲਾਮ ਬਸਤੀ, ਪਥਰ, ਝੁੱਗੀ ਝੋਪੜੀ, ਰਾਈਸ ਮਿੱਲ, ਫੈਕਟਰੀ, ਕਿੰਨੂ ਵੈਕਸੀਨ ਸਟੋਰ, ਰੇਲਵੇ ਸਟੇਸ਼ਨ, ਅਨਾਜ ਮੰਡੀ ਆਦਿ ਵਿੱਚ ਪਰਵਾਸੀ ਇਲਾਕਿਆਂ ਵਿੱਚ ਰਹਿਣ ਵਾਲੇ ਪੰਜ ਸਾਲ ਤੱਕ ਦੇ ਸਾਰੇ ਬੱਚੇਆ ਨੂੰ ਪੋਲੀਓ ਦੀ ਦਵਾਈ ਪਿਲਾਈਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *