ਫਾਜ਼ਿਲਕਾ 19 ਜਨਵਰੀ 2024
ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਸ੍ਰੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਪ ਕਪਤਾਨ ਪੁਲਿਸ ਸ.ਡ. ਜਲਾਲਾਬਾਦ ਦੀ ਯੋਗ ਅਗਵਾਈ ਹੇਠ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਇੰਸਪੈਕਟਰ ਲੇਖ ਰਾਜ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਦੁਕਾਨ ਦਾ ਤਾਲਾ ਤੋੜ ਕੇ ਕੁਝ ਮੋਬਾਇਲ ਫੋਨ ਅਤੇ ਮੋਬਾਇਲ ਅਸੈਸਰੀ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ 4 ਘੰਟੇ ਦੇ ਅੰਦਰ ਅੰਦਰ ਟ੍ਰੇਸ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀਸ਼ੁਦਾ 2 ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਮਿਤੀ 17 ਜਨਵਰੀ 2024 ਨੂੰ ਪ੍ਰਾਰਥੀ ਅਮਨਿੰਦਰ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਠਠੇਰਾਂ ਵਾਲਾ ਜਲਾਲਾਬਾਦ ਥਾਣਾ ਅਮੀਰਖਾਸ ਦੀ ਮੋਬਾਇਲਾਂ ਵਾਲੀ ਦੁਕਾਨ ਦਾ ਚੋਰਾਂ ਵੱਲੋਂ ਤਾਲਾ ਤੋੜ ਕੇ ਕੁਝ ਮੋਬਾਇਲ ਫੋਨ ਅਤੇ ਮੋਬਾਇਲ ਅਸੈਸਰੀ ਚੋਰੀ ਕਰ ਲਈ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 07 ਮਿਤੀ 17 ਜਨਵਰੀ 2024 ਅ/ਧ 457, 380 ਭ.ਦ ਥਾਣਾ ਸਿਟੀ ਜਲਾਲਾਬਾਦ ਬਰਖਿਲਾਫ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਗੁਰਮੀਤ ਸਿੰਘ ਵਾਸੀ ਸੁਖੇਰਾ ਬੋਦਲਾ, ਸਵਰਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਲਮੋਚੜ ਕਲਾਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ। ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋ ਮੁਸਤੇਦੀ ਨਾਲ ਵੀਡੀਓ ਗ੍ਰਾਫੀ ਤੇ ਸੀ.ਸੀ.ਟੀ.ਵੀ ਫੋਟੋ ਵਾਚ ਕੇ ਚੋਰੀ ਦੀ ਵਾਰਦਾਤ ਨੂੰ 4 ਘੰਟਿਆ ਦੇ ਅੰਦਰ ਅੰਦਰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਮੁੱਕਦਮਾ ਉਕਤ ਦੇ ਦੋਸ਼ੀਆਨ ਹਰਮੇਸ਼ ਸਿੰਘ ਉਰਫ ਮੇਸ਼ੀ ਪੁੱਤਰ ਗੁਰਮੀਤ ਸਿੰਘ ਵਾਸੀ ਸੁਖੇਰਾ ਬੋਦਲਾ, ਸਵਰਨ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਲਮੋਚੜ ਕਲਾਂ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਕੁੱਲ 26 ਮੋਬਾਇਲ ਫੋਨ, ਦੋ ਯੂ.ਪੀ.ਐਸ, ਦੋ ਐਲ.ਈ.ਡੀ ਅਤੇ ਅਸੈਸਰੀ ਜਿਸ ਵਿੱਚ ਮੋਬਾਇਲ ਚਾਰਜਰ, ਹੈਡ ਫੋਨ, ਡਾਟਾ ਕੇਬਲਾਂ, ਸਕਰੀਨ ਗਾਰਡ ਅਤੇ ਇੱਕ ਘੜੀ ਸ਼ਾਮਲ ਹੈ, ਬਰਾਮਦ ਕੀਤਾ ਗਿਆ ਹੈ, ਜਿਸਦੀ ਕੁੱਲ ਕੀਮਤ ਲਗਭਗ 2,50,000 ਰੁਪਏ ਬਣਦੀ ਹੈ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਨ ਪਾਸੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਹਰਮੇਸ਼ ਸਿੰਘ ਉਕਤ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੁੱਟਾਂ ਖੋਹਾਂ ਦੇ ਦੋਸ਼ਾਂ ਤਹਿਤ 05 ਮੁਕੱਦਮੇ ਦਰਜ ਹਨ- ਮੁਕੱਦਮਾ ਨੰਬਰ 35/2012 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 142/2022 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 156/2022 ਅ/ਧ 379, 21 ਮਾਈਨਿੰਗ ਐਕਟ ਥਾਣਾ ਸਦਰ ਜਲਾਲਾਬਾਦ, ਮੁਕੱਦਮਾ ਨੰਬਰ 78/2022 ਅ/ਧ 457, 380 ਆਈ.ਪੀ.ਸੀ. ਥਾਣਾ ਸਦਰ ਜਲਾਲਾਬਾਦ ਅਤੇ ਮੁਕੱਦਮਾ ਨੰਬਰ 155/2023 ਅ/ਧ 379, 411 ਆਈ.ਪੀ.ਸੀ ਥਾਣਾ ਸਿਟੀ ਜਲਾਲਾਬਾਦ ਵਿਖੇ ਦਰਜ ਹਨ ਅਤੇ ਦੋਸ਼ੀ ਸਵਰਨ ਸਿੰਘ ਦੇ ਖਿਲਾਫ ਇੱਕ ਮੁਕੱਦਮਾ- ਮੁਕੱਦਮਾ ਨੰਬਰ 78/2022 ਅ/ਧ 457, 380 ਆਈ.ਪੀ.ਸੀ. ਥਾਣਾ ਸਦਰ ਜਲਾਲਾਬਾਦ ਵਿਖੇ ਦਰਜ ਹੈ। ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਅਤੇ ਹੋਰ ਕ੍ਰਾਈਮ ਪੇਸ਼ਾ ਵਿਅਕਤੀਆਂ ਦੇ ਖਿਲਾਫ ਲੋਕਲ ਪੁਲਿਸ ਹਮੇਸ਼ਾਂ ਸਰਗਰਮ ਰਹੇਗੀ ਅਤੇ ਅਜਿਹੇ ਵਿਅਕਤੀਆ ਦੀ ਗ੍ਰਿਫਤਾਰੀ ਸਬੰਧੀ ਖੁਫੀਆ ਸੋਰਸਾਂ ਰਾਹੀਂ ਪਤਾ ਲਗਾ ਕੇ ਜਲਦੀ ਤੋ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ। ਲੋਕਲ ਪੁਲਿਸ ਆਮ ਜਨਤਾ ਦੀ ਸੁਰੱਖਿਆ ਅਤੇ ਜਾਨ ਮਾਲ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਰਹੇਗੀ।
ਪੁਲਿਸ ਵੱਲੋਂ ਮੋਬਾਇਲ ਫੋਨ ਅਤੇ ਮੋਬਾਇਲ ਅਸੈਸਰੀ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫ਼ਤਾਰ


