ਸਿਹਤ ਵਿਭਾਗ  ਵਲੋ 100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ  ਬਾਰੇ ਪੰਚਾਇਤਾਂ ਨੂੰ ਕੀਤਾ ਜਾਗਰੂਕ

Fazilka Politics Punjab

ਫਾਜ਼ਿਲਕਾ 11 ਦਸੰਬਰ

ਸਿਹਤ ਵਿਭਾਗ ਵਲੋ ਸ਼ੁਰੂ  ਹੋ  ਚੁੱਕੀ  100 ਦਿਨਾਂ ਟੀਬੀ ਮੁਕਤ ਭਾਰਤ ਮੁਹਿੰਮ ਲਈ ਬੀ  ਡੀ  ਪੀ  ਓ  ਦੱਫਤਰ  ਵਿਖੇ ਪੰਚਾਇਤਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਵਲੋਂ ਇਸ ਬੀਮਾਰੀ ਦੇ ਖਾਤਮੇ ਲਈ ਭਾਗੀਦਾਰੀ ਦੀ ਅਪੀਲ ਕੀਤੀ ਗਈ.   ਇਸ ਦੋਰਾਨ ਸਿਹਤ ਵਿਭਾਗ ਦੇ ਮਾਸ ਮੀਡੀਆ ਬ੍ਰਾਂਚ  ਤੋਂ  ਦਿਵੇਸ਼  ਕੁਮਾਰ  ਨੇ ਦੱਸਿਆ ਕਿ  ਭਾਰਤ ਸਰਕਾਰ ਵੱਲੋਂ 100 ਦਿਨਾਂ ਟੀਬੀ ਮੁਕਤ ਭਾਰਤ ਕੰਪੇਨ ਦੀ 07-12-2024 ਤੋਂ ਸ਼ੁਰੂਆਤ ਕੀਤੀ ਗਈ ਹੈ ਇਸ ਕੰਪੇਨ ਦੌਰਾਨ ਟੀਬੀ ਦੀ ਮੁਫਤ ਜਾਂਚ ਅਤੇ ਇਲਾਜ ਮੁਹੱਇਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਘਰ ਘਰ ਜਾਣ ਵਾਲੀ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ ਜੋ ਘਰ ਘਰ ਜਾਂ ਕੇ ਟੀਬੀ ਦੇ ਲੱਛਣਾਂ ਬਾਰੇ ਜਾਂਚ ਕਰਨਗੀਆਂ ਅਤੇ ਮੁਫਤ ਟੈੱਸਟ ਦੀ ਸੁਵਿਧਾਂ ਮੁਹੱਇਆਂ ਕਰਵਾਉਣ ਗੀਆਂ ਅਤੇ ਜੇਕਰ ਕੋਈ ਮਰੀਜ ਟੈਸਟ ਰਿਪੋਰਟ ਦੋਰਾਨ ਟੀਬੀ ਪੋਜਟਿਵ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੁਫਤ ਇਲਾਜ ਦਿੱਤਾ ਜਾਵੇਗਾ।

ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਇਸ ਕੰਪੇਨ ਦੌਰਾਨ ਹਰ ਵਰਗ  ਦੇ  ਲੋਕਾਂ  ਨੂੰ  ਭਾਗੀਦਾਰੀ  ਲਈ  ਜਾਗਰੂਕ  ਕੀਤਾ  ਜਾ  ਰਿਹਾ  ਹੈ. ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਟੀਬੀ ਰੋਗ ਪ੍ਰਤੀ ਜਾਗਰੂਕ ਕੀਤਾ ਜਾ  ਰਿਹਾ  ਹੈ ਉਹਨਾਂ ਕਿਹਾ ਕਿ 02 ਹਫਤੇ ਤੋਂ ਜਿਆਦਾ ਖਾਂਸੀ, ਭੁੱਖ ਨਾ ਲੱਗਣਾ, ਭਾਰ ਘੱਟ ਜਾਣਾ, ਬਲਗਮ ਵਿੱਚ ਖੂਨ ਦਾ ਆਉਣਾ ਅਜਿਹੇ ਲੱਛਣ ਆਉਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਮੁਫਤ ਜਾਂਚ ਕਰਵਾਈ ਜਾਵੇ.

ਇਸ ਦੋਰਾਨ ਉਹਨਾਂ  ਨੇ  ਪੰਚਾਇਤ ਨੂੰ ਅਪੀਲ ਕੀਤੀ  ਕਿ ਇਸ ਕੰਪੇਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੁਲਤਾਂ ਦੇਣ ਲਈ ਵਚਨਬੱਧ ਹੈ. ਇਸ ਲਈ ਅਲੱਗ ਅਲੱਗ ਸਮੇਂ ਤੋ ਸਿਹਤ ਪ੍ਰੋਗ੍ਰਾਮ ਸ਼ੁਰੂ ਕੀਤੇ ਜਾਂਦੇ ਹਨ. ਉਹਨਾਂ  ਕਿਹਾ ਲੋਕਾਂ ਨੂੰ ਵੱਧ ਤੋ ਵੱਧ ਸਿਹਤ ਸਹੁਲਤਾਂ ਦਾ ਲਾਭ ਲੈਣਾ ਚਾਹੀਦਾ ਹੈ. ਇਸ  ਦੋਰਾਨ  ਫਾਜ਼ਿਲਕਾ ਬਲਾਕ ਦੇ  ਪਿੰਡਾਂ  ਦੇ  ਨਵੇਂ  ਚੁਣੇ  ਸਰਪੰਚ  ਅਤੇ  ਪੰਚਾਇਤ  ਮੈਂਬਰ  ਦੇ  ਇਲਾਵਾ  ਪਵਨ  ਕੁਮਾਰ  ਅਤੇ  ਹੋਰ  ਹਾਜਰ  ਸੀ.