ਪਠਾਨਕੋਟ, 7 ਮਾਰਚ ( )- ਸਰਕਾਰ ਦੀਆਂ ਨੀਤਿਆਂ ਅਤੇ ਕਾਰਜਾਂ ਤੋਂ ਖੁਸ ਦੂਸਰੀਆਂ ਪਾਰਟੀਆਂ ਦੇ ਕਾਰਜਕਰਤਾ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿੱਚ ਸਾਮਲ ਹਰੇਕ ਕਾਰਜਕਰਤਾ ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਦੇ ਦੋਰੇ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਸੈਲ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ ਅਤੇ ਹਰ ਪਾਰਟੀ ਕਾਰਜਕਰਤਾ ਹਾਜਰ ਸਨ।
ਜਿਕਰਯੋਗ ਹੈ ਕਿ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਰੀਫ ਚੱਕ ਦੀ ਪੰਚਾਇਤ ਜਿਸ ਵਿੱਚ ਸਰਪੰਚ ਰੋਹਿਤ ਕੁਮਾਰ, ਪੰਚਾਇਤ ਮੈਂਬਰ ਵਿਜੈ ਕੁਮਾਰ, ਲਕਸਮੀ ਦੇਵੀ, ਕੇਵਲ ਕਿ੍ਰਸਨ, ਰੀਮਾਂ ਅਤੇ ਪਾਰਟੀ ਕਾਰਜਕਰਤਾ ਰਾਮ ਪ੍ਰਸਾਦ, ਕੁਲਵੰਤ ਸੈਣੀ, ਬਲਬੀਰ ਚੰਦ, ਬੋਧਰਾਜ, ਰੁਮਾਲ ਚੰਦ, ਦੀਪਕ, ਵਿਕਰਾਂਤ, ਅਰਜੁਨ ਸਿੰਘ ਅਤੇ ਵਿਨੋਦ ਕੁਮਾਰ । ਇਸੇ ਹੀ ਤਰ੍ਹਾਂ ਪਿੰਡ ਸੇਰ ਦਾ ਝੂਮਰ ਜਿਸ ਦੀ ਪੰਚਾਇਤ ਵਿੱਚ ਸਰਪੰਚ ਬੋਧ ਰਾਜ ਪੰਚਾਇਤ ਮੈਂਬਰ ਮੀਨੂੰ ਬਾਲਾ , ਸਰਬਜੀਤ ਕੌਰ, ਸਿੰਮੀ ਬਾਲਾ, ਬੋਧ ਰਾਜ ਅਤੇ ਰਛਪਾਲ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਅੰਦਰ ਪੂਰੇ ਪੰਜਾਬ ਵਿੱਚ ਵਿਕਾਸ ਕਾਰਜ ਚਲ ਰਹੇ ਹਨ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿੱਚ ਰੱਖਕੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਆਦਮੀ ਪਾਰਟੀ ਦੀਆਂ ਨੀਤਿਆਂ ਤੋਂ ਖੁਸ ਹੋ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਸਾਮਲ ਹੋ ਰਹੇ ਹਰੇਕ ਕਾਰਜਕਰਤਾ ਨੂੰ ਪਾਰਟੀ ਅੰਦਰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਯੁੱਧ ਨਸਿਆਂ ਵਿਰੁੱਧ ਮੂਹਿੰਮ ਚਲਾਈ ਜਾ ਰਹੀ ਹੈ ਅਤੇ ਨਸੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਮਾਫ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਨੂੰ ਨਸੇ ਦੇ ਸਮਗਲਰਾਂ ਤੋਂ ਬਚਾਇਆ ਜਾ ਸਕੇ।
ਸਰੀਫ ਚੱਕ ਅਤੇ ਸੇਰ ਦਾ ਝੂਮਰ ਦੀਆਂ ਪੰਚਾਇਤਾਂ ਆਮ ਆਦਮੀ ਪਾਰਟੀ ਵਿੱਚ ਸਾਮਲ


