ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ

Hoshiarpur Politics Punjab

ਹੁਸ਼ਿਆਰਪੁਰ, 22 ਜਨਵਰੀ:
ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਚੰਡੀਗੜ੍ਹ ਬ੍ਰਾਂਚ ਆਫਿਸ ਨੇ ਜ਼ਿਲ੍ਹਾ ਪੱਧਰ ’ਤੇ ਅੱਜ ਇਕ ਮਹੱਤਵਪੂਰਨ ਵਰਕਸ਼ਾਪ/ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਜ਼ਿਲ੍ਹਾ ਪੱਧਰੀ ਕੰਪਲੈਕਸ ਵਿਖੇ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਕਿਵੇਂ ਹੋਇਆ। ਇਸ ਵਿੱਚ ਸੀ.ਈ.ਓ. ਜ਼ਿਲ੍ਹਾ ਪ੍ਰੀਸ਼ਦ, ਐਸ.ਡੀ.ਐਮ ਅਤੇ ਵੱਖ-ਵੱਖ ਜ਼ਿਲ੍ਹਾ ਵਿਭਾਗਾਂ ਦੇ ਮੁਖੀਆਂ ਸਮੇਤ 50 ਪ੍ਰਤੀਯੋਗੀਆਂ ਨੇ ਭਾਗ ਲਿਆ।

ਜੁਆਇੰਟ ਡਾਇਰੈਕਟਰ ਅਭਿਸ਼ੇਕ ਕੁਮਾਰ ਅਤੇ ਡਿਪਟੀ ਡਾਇਰੈਕਟਰ ਕੁਸ਼ਾਗਰ ਜਿੰਦਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਪ੍ਰਤੀਭਾਗੀਆਂ ਨੂੰ ‘ਬੀਆਈਐਸ ਗਤੀਵਿਧੀਆਂ, ਭਾਰਤੀ ਮਿਆਰ ਅਤੇ ਔਨਲਾਈਨ ਸੇਵਾਵਾਂ’ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਭਾਰਤੀ ਮਿਆਰਾਂ ਅਨੁਸਾਰ ਉਤਪਾਦਾਂ ਦੀ ਖਰੀਦ ਲਈ ਪ੍ਰੋਤਸਾਹਿਤ ਕੀਤਾ ਅਤੇ ਬੋਲੀ ਦਸਤਾਵੇਜ਼ਾਂ ਵਿੱਚ ਭਾਰਤੀ ਮਿਆਰਾਂ ਦਾ ਹਵਾਲਾ ਦੇਣ ਦੀ ਮਹੱਤਤਾ ਉਤੇ ਜ਼ੋਰ ਦਿੱਤਾ।

 ਕੁਸ਼ਾਗਰ ਜਿੰਦਲ ਨੇ ਭਾਗੀਦਾਰਾਂ ਨੂੰ ਜ਼ਰੂਰੀ ਕੁਆਲਿਟੀ ਕੰਟਰੋਲ ਆਰਡਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਕੁਆਲਿਟੀ ਕੰਟਰੋਲ ਆਰਡਰ ਦੇ ਤਹਿਤ ਬਗੈਰ ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਲਾਇਸੰਸ ਦੇ ਉਤਪਾਦਾਂ ਦਾ ਨਿਰਮਾਣ, ਆਯਾਤ, ਵੇਚ, ਜਾਂ ਪ੍ਰਦਰਸ਼ਨ ਕਰਨਾ ਅਵੈਧ ਹੈ।
ਅਭਿਸ਼ੇਕ ਕੁਮਾਰ ਨੇ ਬੀਆਈਐਸ ਦੁਆਰਾ ਪ੍ਰਦਾਨ ਕੀਤੀਆਂ ਔਨਲਾਈਨ ਸੇਵਾਵਾਂ, ਜਿਵੇਂ ਕਿ ਬੀਆਈਐਸ ਕੇਅਰ ਐਪ ਦੀ ਜਾਣਕਾਰੀ ਦਿੱਤੀ, ਜੋ ਖਪਤਕਾਰਾਂ ਨੂੰ ਪ੍ਰਮਾਣਿਤ ਉਤਪਾਦਾਂ ਦੀ ਜਾਂਚ ਕਰਨ ਅਤੇ ਸ਼ਿਕਾਇਤ ਦਰਜ ਕਰਨ ਵਿੱਚ ਸਹਾਇਕ ਹੈ।

 ਕੁਸ਼ਾਗਰ ਜਿੰਦਲ ਨੇ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਬਾਰੇ ਵੀ ਜਾਣੂ ਕਰਵਾਇਆ। ਇਸ ਤੋਂ ਇਲਾਵਾ, ਪੀ.ਡਬਲਯੂ.ਡੀ., ਸਿਹਤ, ਖੇਤੀਬਾੜੀ ਅਤੇ ਖਾਣ-ਪੀਣ ਸਮੇਤ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਮਿਆਰਾਂ ਤੇ ਗਾਈਡਲਾਈਨਾਂ ਉਤੇ ਚਰਚਾ ਕੀਤੀ।

Leave a Reply

Your email address will not be published. Required fields are marked *