ਸਵੱਛਤਾ ਦੀ ਲਹਿਰ ਦੇ ਦੂਜੇ ਦਿਨ ਨਗਰ ਕੌਂਸਲ ਫਰੀਦਕੋਟ ਨੇ ਕੀਤੀ ਵੱਖ ਵੱਖ ਇਲਾਕਿਆ ਦੀ ਸਫਾਈ

Faridkot Politics Punjab

ਫਰੀਦਕੋਟ 25 ਅਕਤੂਬਰ,2024

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਸੂਬੇ ਵਿੱਚ 24 ਅਕਤੂਬਰ ਤੋਂ 7 ਨਵੰਬਰ ਤੱਕ ਸਵੱਛਤਾ ਦੀ ਲਹਿਰ ਤਹਿਤ ਸਫ਼ਾਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ ।

ਇਸੇ ਲੜੀ ਤਹਿਤ ਅੱਜ ਨਗਰ ਕੌਂਸਲ ਫਰੀਦਕੋਟ ਵੱਲੋਂ ਸਵੱਛਤਾ ਦੀ ਲਹਿਰ ਪੰਦਰਵਾੜਾ ਤਹਿਤ ਜੀ.ਵੀ.ਪੀ. ਪੁਆਇੰਟਾ ਨੂੰ ਖਤਮ ਕਰਕੇ ਸਫਾਈ ਕਰਵਾਈ ਗਈ। ਇਸ ਤੋਂ ਇਲਾਵਾਂ ਇਹਨਾਂ ਖਤਮ ਕੀਤੇ ਗਏ ਜੀ.ਪੀ.ਵੀ ਪੁਆਇੰਟਾਂ ਤੇ ਸੁੰਦਰੀ ਕਰਨ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਓਜਸਵੀ ਨੇ ਦੱਸਿਆ ਕਿ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵੱਲੋਂ ਐਨ.ਜੀ.ਓਜ਼ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਬਣੇ ਸਾਰੇ ਜਨਤਕ ਪਖਾਨਿਆਂ, ਵੱਖ ਵੱਖ ਇਲਾਕਿਆਂ, ਪਾਰਕਾਂ ਆਦਿ ਦੀ ਸਫਾਈ ਕੀਤੀ ਗਈ ਅਤੇ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਈ.ਓ ਨਗਰ ਕੌਂਸਲ ਫ਼ਰੀਦਕੋਟ ਸ.ਮਨਿੰਦਰਪਾਲ ਸਿੰਘ, ਨਗਰ ਕੌਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ, ਸ. ਹਰਿੰਦਰ ਸਿੰਘ ਚੀਫ ਸੈਕਟਰੀ ਇੰਸਪੈਕਟਰ ਨਗਰ ਕੌਂਸਲ ਤੋਂ ਇਲਾਵਾ ਵੱਖ ਵੱਖ ਐਨ.ਜੀ.ਓਜ਼ ਦੇ ਨੁਮਾਇੰਦੇ ਹਾਜ਼ਰ ਸਨ ।