ਫਾਜਿਲਕਾ 24 ਜਨਵਰੀ
ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਬਹੂ ਮੰਤਵੀਂ ਖੇਡ ਸਟੇਡੀਅਮ ਵਿਖੇ ਗਣਤੰਤਰ ਦਿਵਸ ਦੇ ਸਬੰਧ ਵਿੱਚ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਅੰਤਮ ਭਾਵ ਫੁੱਲ ਡਰੈਸ ਰਿਹਰਸਲ ਅੱਜ ਹੋਈ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ 26 ਜਨਵਰੀ ਨੂੰ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਇੱਥੇ ਝੰਡਾ ਲਹਿਰਾਉਣਗੇ।
ਇਸ ਮੌਕੇ ਉਨ੍ਹਾਂ ਨੇ ਝੰਡਾ ਲਹਿਰਾਕੇ ਪ੍ਰੇਡ ਦੀਆਂ ਟੁਕੜੀਆਂ ਦਾ ਨੀਰਿਖਣ ਕੀਤਾ ਅਤੇ ਬਾਅਦ ਵਿਚ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਤੋਂ ਬਾਅਦ ਵੱਖ ਵੱਖ ਸਕੂਲਾਂ ਵੱਲੋਂ ਤਿਆਰ ਸਭਿਆਚਾਰਕ ਪ੍ਰੋਗਰਾਮ ਦੀ ਰਿਸਹਰਸਲ ਕੀਤੀ ਗਈ ਜਿਸ ਵਿਚ ਆਤਮ ਵੱਲਭ ਪਬਲਿਕ ਸਕੂਲ ਫਾਜ਼ਿਲਕਾ, ਹੋਲੀ ਹਾਰਟ ਸੀਨਿਅਰ ਸੈਕੰਡਰੀ ਸਕੂਲ, ਜੀਏਵੀ ਜੈਨ ਆਦਰਸ਼ ਸਕੂਲ ਚਵਾੜਿਆਂ ਵਾਲੀ, ਸਰਵ ਹਿੱਤਕਾਰੀ ਵਿਦਿਆ ਮੰਦਰ, ਅਕਾਲ ਐਕਡਮੀ ਥੇਹਕਲੰਦਰ, ਸ.ਸ.ਸ. ਕੰਨਿਆ ਸਕੂਲ ਫਾਜ਼ਿਲਕਾ, ਸਕੂਲ ਆਫ ਐਮੀਨੈਂਸ ਫਾਜ਼ਿਲਕਾ ਤੇ ਅਰਨੀਵਾਲਾ, ਸਰਕਾਰੀ ਮਾਡਲ ਸਕੂਲ ਕੌੜਿਆਂ ਵਾਲੀ, ਸਰਕਾਰੀ ਹਾਈ ਸਕੂਲ ਚਵਾੜਿਆਂ ਵਾਲੀ, ਮੌਜਮ, ਆਸਫ ਵਾਲਾ, ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਖੂਈ ਖੇੜਾ, ਕਰਨੀ ਖੇੜਾ, ਲਾਧੂਕਾ, ਮੁਹਮੰਦ ਪੀਰਾ, ਡੀਸੀਡੀਏਵੀ ਸਕੂਲ ਫਾਜ਼ਿਲਕਾ, ਐਸਕੇਬੀ ਡੀਏਵੀ ਸਕੂਲ ਪੈਂਚਾਂ ਵਾਲੀ
ਅਤੇ ਸਰਕਾਰੀ ਹਾਈ ਸਕੂਲ ਸਕੂਲ ਓਡੀਆਂ ਤੋਂ ਇਲਾਵਾ ਸਪੈਸ਼ਲ ਰਿਸੋਰਸ ਸੈਂਟਰ ਦੇ ਬੱਚਿਆਂ ਨੇ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਤੋਂ ਇਲਾਵਾ ਸਰਕਾਰੀ ਐਮਆਰ ਕਾਲਜ, ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਕਰਨੀ ਖੇੜਾ, ਇੰਪੀਰੀਅਲ ਸਕੂਲ ਖੁਈਆਂ ਸਰਵਰ, ਸਰਕਾਰੀ ਸੀਨਿਅਰ ਸੈਕੰਡਰੀ ਕੰਨਿਆ ਸਕੂਲ ਫਾਜ਼ਿਲਕਾ ਦੇ ਐਨਸੀਸੀ ਕੈਡਿਟ, ਸਕਾਉਟ ਤੇ ਗਾਇਡਜ ਦੀਆਂ ਟੁਕੜੀਆਂ ਤੋਂ ਇਲਾਵਾ ਪੰਜਾਬ ਪੁਲਿਸ, ਹੋਮਗਾਰਡਜ ਅਤੇ ਮਿਲਟਰੀ ਬੈਂਡ ਨੇ ਵੀ ਰਿਹਰਸਲ ਵਿਚ ਭਾਗ ਲਿਆ। ਪ੍ਰੇਡ ਦੀ ਅਗਵਾਈ ਡੀਐਸਪੀ ਸੁਖਵਿੰਦਰ ਸਿੰਘ ਬਰਾੜ ਨੇ ਕੀਤੀ। ਇਸਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਅੱਜ ਸਵੇਰੇ ਆਸਫਵਾਲਾ ਵਾਰ ਮੈਮੋਰੀਅਲ ਜਾ ਕੇ ਸ਼ਹੀਦਾਂ ਦੀ ਸਮਾਧ ਤੇ ਵੀ ਸਿਜਦਾ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ, ਐਸਪੀ ਸ੍ਰੀ ਪ੍ਰਦੀਪ ਸਿੰਘ ਸੰਧੂ, ਐਸਡੀਐਮ ਸ੍ਰੀ ਕੰਵਰਜੀਤ ਸਿੰਘ ਮਾਨ, ਤਹਿਸੀਲਦਾਰ ਸ੍ਰੀ ਨਵਜੀਵਨ ਛਾਬੜਾ, ਡਿਪਟੀ ਡੀਈਓ ਸ੍ਰੀ ਪੰਕਜ ਅੰਗੀ, ਪ੍ਰਿੰਸੀਪਲ ਰਾਜਿੰਦਰ ਵਿਖੋਣਾ ਅਤੇ ਸਤਿੰਦਰ ਬੱਤਰਾ, ਸ੍ਰੀ ਵਿਜੈ ਪਾਲ, ਸ੍ਰੀ ਗੁਰਛਿੰਦਰ ਆਦਿ ਵੀ ਹਾਜਰ ਸਨ।