ਨੇਚਰ ਪਾਰਕ ਤੇ ਪੰਜ ਪਿਆਰਾ ਪਾਰਕ ਬਣੇ ਖਿੱਚ ਦਾ ਕੇਂਦਰ

Politics Punjab Rupnagar

ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ ()

ਪੰਜਾਬ ਦੇ ਸੈਰ ਸਪਾਟਾ ਵਿਭਾਗ ਵੱਲੋਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਿਆਰ ਕੀਤੇ ਨੇਚਰ ਪਾਰਕ ਅਤੇ ਪੰਜ ਪਿਆਰਾ ਪਾਰਕ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਨੌਜਵਾਨ ਇਨ੍ਹਾਂ ਦੋਵੇ ਰੋਸ਼ਨੀਆਂ ਵਿਚ ਨਹਾਏ ਪਾਰਕਾਂ ਵਿੱਚ ਸੈਲਫੀਆਂ ਲੈ ਰਹੇ ਹਨ ਤੇ ਰੀਲਾ ਬਣਾ ਕੇ ਸੋਸ਼ਲ ਮੀਡੀਆਂ ਤੇ ਪੋਸਟ ਕਰ ਰਹੇ ਹਨ।

     ਸ੍ਰੀ ਅਨੰਦਪੁਰ ਸਾਹਿਬ ਨੂੰ ਹੋਲਾ ਮਹੱਲਾ ਮੌਕੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਰੰਗ ਬਰੰਗੀਆਂ ਰੋਸ਼ਨੀਆਂ ਨਾਲ ਲਿਸ਼ਕਾਇਆ ਹੋਇਆ ਹੈ, ਸ਼ਹਿਰ ਦੇ ਦੁਆਰ ਨੂੰ ਵੀ ਸ਼ੁੰਦਰ ਰੰਗ ਵਿਚ ਰੰਗਿਆ ਹੈ, ਰੁੱਖਾਂ ਦੀ ਕਟਾਈ, ਧੁਲਾਈ ਤੇ ਫੁੱਟਪਾਥਾਂ ਤੇ ਰੰਗ ਰੋਗਨ ਕਰਕੇ ਸ਼ਹਿਰ ਨੂੰ ਸੁੰਦਰ ਬਣਾਇਆ ਗਿਆ ਹੈ। ਨੇਚਰ ਪਾਰਕ ਅਤੇ ਪੰਜ ਪਿਆਰਾ ਪਾਰਕ ਵਿੱਚ ਸੰਗੀਤ ਤੇ ਰੋਸ਼ਨੀਆਂ ਨੇ ਸ਼ਰਧਾਲੂਆਂ ਦਾ ਆਕਰਸ਼ਣ ਹੋਰ ਵਧਾ ਦਿੱਤਾ ਹੈ। ਇਨ੍ਹਾਂ ਦੋਵੇ ਪਾਰਕਾਂ ਵਿਚ ਬੇਮਿਸਾਲ ਰੱਖ ਰਖਾਓ ਨਾਲ ਸ੍ਰੀ ਅਨੰਦਪੁਰ ਸਾਹਿਬ ਆ ਰਹੇ ਸ਼ਰਧਾਲੂ ਬਹੁਤ ਪ੍ਰਭਾਵਿਤ ਹੋ ਰਹੇ ਹਨ। ਨੇਚਰ ਪਾਰਕ ਵਿੱਚ ਉਹ ਰੁੱਖ ਲਗਾਏ ਗਏ ਹਨ ਜ਼ਿਨ੍ਹਾਂ ਦਾ ਗੁਰਬਾਣੀ ਵਿਚ ਵਰਨਣ ਮਿਲਦਾ ਹੈ, ਪੰਜ ਪਿਆਰਾ ਪਾਰਕ ਵਿਚ 81 ਫੁੱਟ ਉੱਚਾ ਸਟੇਨਲੈਂਸ ਸਟੀਲ ਫਾ ਖੰਡਾ, ਸ਼ਾਨਦਾਰ ਫੁਹਾਰੇ ਖਿੱਚ ਦਾ ਕੇਂਦਰ ਬਣੇ ਹੋਏ ਹਨ। ਵਿਰਾਸਤ ਏ ਖਾਲਸਾ ਵਿੱਚ ਵੀ ਸੈਲਾਨੀਆਂ ਦੀ ਆਮਦ ਵੱਧ ਗਈ ਹੈ, ਵਿਰਾਸਤ ਏ ਖਾਲਸਾ ਦਾ ਸਮਾਂ ਸਵੇਰੇ 8 ਤੋ ਸ਼ਾਮ 8 ਵਜੇ ਤੱਕ ਕੀਤਾ ਹੋਇਆ ਹੈ।

    ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵੱਲੋਂ ਲਗਾਤਾਰ ਹੋਲਾ ਮਹੱਲਾ ਪ੍ਰਬੰਧਾਂ ਸਬੰਧੀ ਬੈਠਕਾਂ ਅਤੇ ਦੌਰੇ ਕਰਕੇ ਸਮੁੱਚੇ ਮੇਲਾ ਖੇਤਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਨਾਲ ਇਸ ਵਾਰ ਹੋਲਾ ਮਹੱਲਾ ਦੇ ਪ੍ਰਬੰਧ ਹੋਰ ਸੁਚਾਰੂ ਹੋਏ ਹਨ।

Leave a Reply

Your email address will not be published. Required fields are marked *