ਅੰਮ੍ਰਿਤਸਰ, 17 ਜੂਨ : ਮੁਸਲਿਮ ਭਾਈਚਾਰੇ ਦਾ ਮੁੱਖ ਤਿਉਹਾਰ ਈਦ-ਉਲ-ਅਜ਼ਹਾ ਯਾਨੀ ਬਕਰੀਦ ਸੋਮਵਾਰ ਨੂੰ ਮਨਾਈ ਗਈ। ਅੰਮ੍ਰਿਤਸਰ ਦੀਆਂ ਵੱਖ-ਵੱਖ ਮਸਜਿਦਾਂ ਅਤੇ ਈਦਗਾਹਾਂ ਵਿਚ ਵੀ ਨਮਾਜ਼ ਅਦਾ ਕੀਤੀ ਗਈ, ਜਿਸ ਵਿਚ ਆਪਸੀ ਸਦਭਾਵਨਾ, ਤਰੱਕੀ ਆਦਿ ਦੀ ਕਾਮਨਾ ਕੀਤੀ ਗਈ ਸੀ। ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ, ਹੋਟਲ ਰਮਾਦਾ ਦੇ ਸਾਹਮਣੇ ਸਥਿਤ ਮਸਜਿਦ ਅਤੇ ਬਾਜ਼ਾਰ ਸਿਰਕੀਬੰਦਾ ਸਥਿਤ ਮਸਜਿਦ ਦਾ ਦੌਰਾ ਕਰਕੇ ਮੁਸਲਿਮ ਭਾਈਚਾਰੇ ਨੂੰ ਬਕਰੀਦ ਦੀ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਬਕਰੀਦ ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਇਸਲਾਮ ਧਰਮ ਵਿੱਚ ਬਕਰੀਦ ਦਾ ਦਿਨ ਕੁਰਬਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੈਗੰਬਰ ਹਜ਼ਰਤ ਇਬਰਾਹੀਮ ਨੇ ਆਪਣੇ ਆਪ ਨੂੰ ਅੱਲ੍ਹਾ ਦੀ ਇਬਾਦਤ ਲਈ ਸਮਰਪਿਤ ਕਰ ਦਿੱਤਾ ਸੀ। ਹਾਲ ਬਜ਼ਾਰ ਜਾਮਾ ਮਸਜਿਦ ਵਿਖੇ ਯੂਸਫ ਖਾਨ ਨੇ ਵਿਧਾਇਕ ਡਾ: ਗੁਪਤਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਧੰਨਵਾਦ ਕੀਤਾ। ਹੋਟਲ ਰਮਦਾ ਸਾਹਮਣੇ ਮਸਜਿਦ ਵਿਖੇ ਆਉਣ ‘ਤੇ ਖੁਰਸ਼ੀਦ ਅਹਿਮਦ ਨੇ ਵਿਧਾਇਕ ਡਾ: ਗੁਪਤਾ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।
ਵਿਧਾਇਕ ਡਾ: ਅਜੇ ਗੁਪਤਾ ਨੇ ਬਕਰੀਦ ਮੌਕੇ ਮਸਜਿਦਾਂ ਦਾ ਦੌਰਾ ਕੀਤਾ ਅਤੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ


