ਧਰਮਕੋਟ, 15 ਅਪ੍ਰੈਲ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਧਰਮਕੋਟ ਸ੍ਰ. ਜਸਪਾਲ ਸਿੰਘ ਬਰਾੜ ਦੀ ਯੋਗ ਅਗਵਾਈ ਹੇਠ ਧਰਮਕੋਟ ਦੀ ਸਵੀਪ ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਦੀ ਸਵੀਪ ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਟੀਮ ਵਿੱਚ ਡਾ. ਰਾਜੀਵ ਕੁਮਾਰ, ਅਮਰਬੀਰ ਸਿੰਘ, ਰਣਜੀਤ ਸਿੰਘ, ਸਤੀਸ਼ ਕੁਮਾਰ ਆਦਿ ਹਾਜ਼ਰ ਸਨ।
ਐਸ.ਡੀ.ਐਮ. ਧਰਮਕੋਟ ਸ੍ਰ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਰੈਲੀ ਜਰੀਏ 1 ਜੂਨ ,2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੋਟਰਾਂ ਨੂੰ ਨਿਰਪੱਖ ਹੋ ਕੇ ਬਿਨਾਂ ਕਿਸੇ ਭੇਦਭਾਵ ਜਾਂ ਲਾਲਚ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਵੋਟਾਂ ਦੇ ਅਧਿਕਾਰ ਦੀ ਨਿਰਪੱਖ ਹੋ ਕੇ ਵਰਤੋਂ ਕਰਨ ਸਬੰਧੀ ਸਵੀਪ ਟੀਮ ਵੱਲੋਂ ਅਤੇ ਵੋਟਰ ਬਰਾਂਡ ਅੰਬੈਸਡਰ ਵੱਲੋਂ ਜਾਗਰੂਕ ਕੀਤਾ ਗਿਆ। ਵਿਦਿਆਰਥਨਾਂ ਨੇ ਬੜੇ ਹੀ ਉਤਸ਼ਾਹ ਨਾਲ ”ਜੀਰੋ ਤਿਹੱਤਰ ਧਰਮਕੋਟ ਇੱਕ ਜੂਨ ਨੂੰ ਪਾਵੇਗਾ ਵੋਟ”, ”ਭਾਵੇਂ ਬਜ਼ੁਰਗ ਭਾਵੇਂ ਜਵਾਨ ਵੋਟ ਪਾਉਣ ਸਾਰੇ ਜਾਣ”, ”ਵੋਟ ਸਾਡੀ ਹੈ ਅਨਮੋਲ ਨਹੀਂ ਦੇਵਾਂਗੇ ਇਸਦਾ ਮੋਲ” ਆਦਿ ਵੱਖ ਵੱਖ ਪ੍ਰਭਾਵਸ਼ਾਲੀ ਨਾਅਰਿਆਂ ਨਾਲ ਧਰਮਕੋਟ ਵਾਸੀਆਂ ਨੂੰ ਵੋਟ ਨੂੰ ਸਹੀ ਤਰੀਕੇ ਨਾਲ ਪਾਉਣ ਦਾ ਸੱਦਾ ਦਿੱਤਾ। ਇਹ ਰੈਲੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਤੋਂ ਸ਼ੁਰੂ ਹੋ ਕੇ ਧਰਮਕੋਟ ਦੇ ਵੱਖ ਵੱਖ ਮੁੱਖ ਸਥਾਨਾਂ ਤੇ ਪਹੁੰਚੀ। ਇਸ ਵੋਟਰ ਜਾਗਰੂਕਤਾ ਰੈਲੀ ਨੂੰ ਆਮ ਲੋਕਾਂ ਨੇ ਭਰਪੂਰ ਸਮਰਥਨ ਦਿੱਤਾ।
ਸ੍ਰ. ਜਸਪਾਲ ਸਿੰਘ ਨੇ ਦੱਸਿਆ ਕਿ 1 ਜੂਨ ਤੱਕ ਇਹ ਸਵੀਪ ਗਤੀਵਿਧੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤਾਂ ਕਿ ਧਰਮਕੋਟ ਦੇ ਵੱਧ ਤੋਂ ਵੱਧ ਲੋਕਾਂ ਨੂੰ ਪੋਲਿੰਗ ਵਿੱਚ ਸ਼ਾਮਿਲ ਕਰਵਾ ਕੇ ਵੋਟ ਦੀ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਸਕੇ। ਇਸ ਰੈਲੀ ਵਿੱਚ ਸਕੂਲ ਦੇ ਇੰਚਾਰਜ ਸ਼੍ਰੀਮਤੀ ਸਵਰਨਜੀਤ ਕੌਰ, ਸਕੂਲ ਸਵੀਪ ਨੋਡਲ ਇੰਚਾਰਜ ਸ਼੍ਰੀਮਤੀ ਅਮਨਦੀਪ ਕੌਰ ਤੋਂ ਇਲਾਵਾ ਸਕੂਲ ਸਟਾਫ਼ ਬਰਿੰਦਰਜੀਤ ਸਿੰਘ,ਸੰਜੀਵ ਕੁਮਾਰ, ਵਿਜੈ ਕੁਮਾਰ, ਸੁਖਵਿੰਦਰ ਪਾਲ ਸਿੰਘ, ਪ੍ਰਿਤਪਾਲ ਕੌਰ, ਬਿਮਲ ਕੌਰ, ਹਰਨੀਤ ਕੌਰ, ਰਾਜਦੀਪ ਕੁਮਾਰੀ, ਸਿਲਵੀ, ਬਲਜੀਤ ਕੌਰ, ਰਾਜਵੀਰ ਕੌਰ ਵੀ ਮੌਜੂਦ ਸਨ।
ਧਰਮਕੋਟ ਵਾਸੀਆਂ ਨੂੰ ਰੈਲੀ ਜਰੀਏ ਮਤਦਾਨ ਵਿੱਚ ਹਿੱਸਾ ਲੈਣ ਦਾ ਦਿੱਤਾ ਸੰਦੇਸ਼


