ਫਾਜ਼ਿਲਕਾ 12 ਅਕਤੂਬਰ
ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਲੇਖਕ ਡਾਇਰੈਕਟਰੀ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਪੰਜਾਬ ਭਾਸ਼ਾ,ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲੇਕ ਸਾਹਿਤਕਾਰ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਲੇਖਕ/ਸਾਹਿਤਕਾਰ ਦਾ ਨਾਮ ਭਾਸ਼ਾ ਵਿਭਾਗ ਪੰਜਾਬ ਵੱਲੋਂ ਅਪਡੇਟ ਕੀਤਾ ਜਾ ਰਿਹਾ ਹੈ।
ਉਨ੍ਹਾਂ ਫਾਜ਼ਿਲਕਾ ਜ਼ਿਲੇ੍ਹ ਨਾਲ ਸਬੰਧ ਰੱਖਣ ਵਾਲੇ ਲੇਖਕ/ਸਾਹਿਤਕਾਰ ਨੁੰ ਵੀ ਅਪੀਲ ਕੀਤੀ ਕਿ ਉਹ ਆਪਣਾ ਮੁਕੰਮਲ ਵੇਰਵਾ ਭਾਸ਼ਾ ਵਿਭਾਗ ਦੀ ਈ ਮੇਲ ਆਈ ਡੀ. bhashavibhagfazilka@gmail.com ਜਾਂ ਮੋਬਾਈਲ ਨੰਬਰ 81469 00920/ 94645 06150 ਰਾਹੀਂ 18 ਅਕਤੂਬਰ 2024 ਤੱਕ ਭੇਜਣ ਦੀ ਕਿਰਪਾਲਤਾ ਕਰਨਾ ਜੀ। ਇਥੇ ਇਹ ਵੀ ਦਸਿਆ ਜਾਂਦਾ ਹੈ ਕਿ ਜ਼ਿਨ੍ਹਾਂ ਲੇਖਕਾਂ ਨੇ ਪਹਿਲਾਂ ਹੀ ਆਪਣਾ ਮੁਕੰਮਲ ਵੇਰਵਾ ਲੇਖਕ ਡਾਇਰੈਕਟਰ ਲਈ ਭੇਜਿਆ ਹੋਇਆ ਹੈ ਉਹ ਦੁਬਾਰਾ ਭੇਜਣ ਦੀ ਖੇਚਲ ਨਾ ਕਰਨ। ਲੇਖਕ/ਸਾਹਿਤਕਾਰ ਦੇ ਪ੍ਰੋਫਾਰਮਾ/ਵੇਰਵਿਆਂ ਦੀ ਜਾਣਕਾਰੀ ਸਬੰਧੀ ਉਕਤ ਮੋਬਾਈਲ ਨੰਬਰਾਂ *ਤੇ ਕਾਲ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ।
ਭਾਸ਼ਾ ਵਿਭਾਗ ਪੰਜਾਬ ਵੱਲੋਂ ਲੇਖਕ ਡਾਇਰੈਕਟਰੀ ਨੂੰ ਕੀਤਾ ਜਾ ਰਿਹੈ ਅਪਡੇਟ, 18 ਅਕਤੂਬਰ ਤੱਕ ਭੇਜੇ ਜਾਣ ਵੇਰਵੇ


