ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਮ.ਐਲ.ਏ ਸੇਖੋਂ ਨੇ ਰੇਲਵੇ ਮੈਨੇਜਰ ਫਿਰੋਜ਼ਪੁਰ ਨਾਲ ਕੀਤੀ ਮੀਟਿੰਗ

Punjab

ਫਰੀਦਕੋਟ 21 ਜੁਲਾਈ, 2024

ਸ.ਗੁਰਦਿੱਤ ਸਿੰਘ ਸੇਖੋਂ ਐਮ.ਐਲ.ਏ ਹਲਕਾ ਫਰੀਦਕੋਟ ਨੇ  ਫਰੀਦਕੋਟ ਰੇਲਵੇ ਸਟੇਸ਼ਨ ਅਤੇ ਰੇਲਵੇ ਫਾਟਕਾਂ ਨਾਲ ਸੰਬੰਧਤ ਫਰੀਦਕੋਟ ਦੇ ਲੋਕਾ ਨੂੰ ਦਰਪੇਸ਼ ਆ  ਰਹੀਆਂ ਸਮੱਸਿਆਵਾਂ ਦੇ ਹੱਲ ਲਈ ਰੇਲਵੇ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸ਼੍ਰੀ ਸੰਜੇ ਸਾਹੂ  ਅਤੇ ਸੀਨੀਅਰ ਡਿਵੀਜ਼ਨਲ ਇੰਜੀਨੀਅਰ ਸ਼੍ਰੀ ਭੁਪਿੰਦਰ ਸਲਵਾਨ ( ਹੈੱਡ ਕੁਆਰਟਰ )  ਨਾਲ  ਫਿਰੋਜ਼ਪੁਰ  ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ ।

 ਮੀਟਿੰਗ ਵਿੱਚ ਸ.ਸੇਖੋਂ ਵੱਲੋ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸ਼੍ਰੀ ਸੰਜੇ ਸਾਹੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਰੇਲਵੇ ਸਟੇਸ਼ਨ ਫਰੀਦਕੋਟ ਦਾ ਪਲੇਟ ਫਾਰਮ ਨੰਬਰ :2 ਬਹੁਤ ਛੋਟਾ ਹੈ ਜਦੋ ਕਿ ਹੁਣ ਟ੍ਰੇਨ ਦੀ ਲੰਬਾਈ ਪਹਿਲਾ ਨਾਲੋ ਬਹੁਤ ਜ਼ਿਆਦਾ ਹੋ ਗਈ ਹੈ ਜਿਸ ਨਾਲ ਲੋਕਾਂ ਨੂੰ ਟ੍ਰੇਨ ਵਿੱਚ ਚੜਨ ਵਿੱਚ ਬਹੁਤ ਦਿਕੱਤ ਪੇਸ਼ ਆਉਂਦੀ ਹੈ ਅਤੇ ਦੁਰਘਟਨਾਵਾ ਪੇਸ਼ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਤੇ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ  ਨੇ ਦੱਸਿਆ ਕਿ ਪਲੇਟ ਫਾਰਮ ਨੰਬਰ :2  ਨੂੰ ਵੱਡਾ ਕਰਨ ਦਾ ਪ੍ਰਜੈਕਟ ਮੰਜੂਰ ਹੋ ਚੁੱਕਾ ਹੈ ਜਲਦੀ ਹੀ ਪਲੇਟ ਫਾਰਮ ਨੰਬਰ 2 ਨੂੰ ਵੱਡਾ ਕਰ ਦਿੱਤਾ ਜਾਵੇਗਾ ।

 ਸ. ਸੇਖੋਂ  ਵਲੋਂ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸ਼੍ਰੀ ਸੰਜੇ ਸਾਹੂ  ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਫਰੀਦਕੋਟ ਸ਼ਹਿਰ ਦੇ ਵਿੱਚੋ ਦੀ ਫਿਰੋਜ਼ਪੁਰ – ਬਠਿੰਡਾ ਰੇਲਵੇ  ਲਾਈਨ ਲੰਘਦੀ ਹੈ ਜੋ ਫ਼ਰੀਦਕੋਟ ਸ਼ਹਿਰ ਨੂੰ ਦੋ ਹਿਸਿਆਂ ਵਿੱਚ ਵੰਡਦੀ ਹੈ ਜਿਸ ਕਾਰਣ ਇਸ ਰੇਲਵੇ  ਲਾਈਨ  ਉੱਪਰ 4 ਰੇਲਵੇ ਫਾਟਕ     ( ਫਰੀਦਕੋਟ ਬਾਏ ਪਾਸ ਉੱਪਰ , ਚਾਹਲ ਰੋਡ ਉਪਰਲਾ ਰੇਲਵੇ ਫਾਟਕ , ਭੋਲੂ ਵਾਲਾ ਰੋਡ ਉੱਪਰ ਪੈਂਦਾ ਰੇਲਵੇ ਫਾਟਕ , ਪੱਖੀ ਰੋਡ ਉੱਪਰ ਪੈਂਦਾ ਰੇਲਵੇ ਫਾਟਕ )ਪੈਂਦੇ ਹਨ ,  ਉਨ੍ਹਾਂ  ਦੱਸਿਆ ਕਿ ਇਨ੍ਹਾਂ ਰੇਲਵੇ ਫਾਟਕ ਉੱਪਰ ਵੱਡਾ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ, ਉਨ੍ਹਾਂ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ  ਕੋਲੋਂ ਮੰਗ ਕੀਤੀ ਕਿ ਇਨ੍ਹਾਂ ਰੇਲਵੇ ਫਾਟਿਕਾ ਉੱਪਰ ਰੇਲਵੇ ਬਰਿਜ ਜਾ ਰੇਲਵੇ ਅੰਡਰ ਪਾਸ ਬਣਵਾਏ ਜਾਣ ਤਾ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਤੋ ਨਿਜਾਤ ਮਿਲ ਸਕੇ ।

ਸ਼੍. ਸੇਖੋਂ ਵੱਲੋ ਸ਼੍ਰੀ ਸੰਜੇ ਸਾਹੂ ਪਾਸੋ ਫ਼ਰੀਦਕੋਟ ਰੇਲਵੇ ਸਟੇਸ਼ਨ ਤੇ ਬਣੇ ਹੋਏ ਪੁੱਲ ਦੇ ਵਿਸਥਾਰ ਦੀ ਵੀ ਮੰਗ ਕੀਤੀ ਗਈ ਜਿਸ ਤੇ ਉਨ੍ਹਾਂ ਆਪਣੇ ਅਧੀਨ ਕੰਮ ਕਰਦੇ    ਸੀਨੀਅਰ ਡਿਵੀਜ਼ਨਲ ਇੰਜੀਨੀਅਰ  ਸ਼੍ਰੀ ਭੁਪਿੰਦਰ ਸਲਵਾਨ ( ਹੈੱਡ ਕੁਆਰਟਰ ) ਨੂੰ ਆਦੇਸ਼ ਦਿਤੇ ਕਿ ਉਹ ਇਕ ਦਿਨ ਸ. ਸੇਖੋਂ  ਨਾਲ ਜੋਇੰਟ ਵਿਜ਼ਿਟ ਕਰਨ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਵੇਖਦੇ ਹੋਏ ਆਪਣੀ ਰਿਪੋਰਟ ਉਨ੍ਹਾਂ ਨੂੰ ਪੇਸ਼ ਕਰਨ, ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਸਕੇ ।