ਜਰਖੜ ਖੇਡਾਂ ਤੇ ਕੈਬਨਿਟ ਮੰਤਰੀ ਅਤੇ ਆਪ ਪ੍ਰਧਾਨ ਸ੍ਰੀ ਅਮਨ ਅਰੋੜਾ ਦਾ “ਪੰਜਾਬ ਦਾ ਮਾਣ  ਐਵਾਰਡ”  ਨਾਲ ਹੋਇਆ ਸਨਮਾਨ

Politics Punjab

ਲੁਧਿਆਣਾ 10 ਫਰਵਰੀ (.          ) 37ਵੀਂਆ ਮਾਡਰਨ ਪੇਂਡੂ ਮਿੰਨੀ ਉਲੰਪਿਕ ਖੇਡਾਂ ਦੇ ਫਾਈਨਲ ਸਮਾਰੋਹ ਤੇ ਸ੍ਰੀ ਅਮਨ ਅਰੋੜਾ ਸਟੇਟ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਕੈਬਨਟ ਮੰਤਰੀ ਦਾ ਪੰਜਾਬ ਪ੍ਰਤੀ ਵਧੀਆ ਰਾਜਨੀਤਿਕ ਅਤੇ ਸਮਾਜਿਕ ਸੇਵਾਵਾਂ ਬਦਲੇ ਆਪ ਪਾਰਟੀ ਦੇ ਸਪੋਰਟਸ ਵਿੰਗ ਵੱਲੋਂ “ਪੰਜਾਬ ਦਾ ਮਾਣ ਐਵਾਰਡ ” ਦੇ ਕੇ ਸਨਮਾਨਿਤ ਕੀਤਾ ਗਿਆ।
     ਇਸ ਮੌਕੇ ਸ੍ਰੀ ਅਮਨ ਅਰੋੜਾ ਨੇ ਆਖਿਆ ਕਿ ਉਹਨਾਂ ਦਾ ਸਨਮਾਨ ਪੰਜਾਬ ਦੇ ਉਹਨਾਂ ਸਮੂਹ ਨੌਜਵਾਨਾਂ ਦਾ ਸਨਮਾਨ ਹੈ ਜੋ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਚਾਹੁੰਦੇ ਹਨ ਅਤੇ ਪੰਜਾਬ ਨੂੰ ਡਰੱਗ ਮੁਕਤ ਕਰਨਾ ਚਾਹੁੰਦੇ ਹਨ। ਉਹਨਾਂ ਆਖਿਆ ਕਿ ਇਸ ਮੌਕੇ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਮਜਬੂਤ ਕਰਨਾ ਸਮੇਂ ਦੀ ਵੱਡੀ ਲੋੜ ਹੈ ।ਪੰਜਾਬ ਦੇ  ਵਿੱਚ ਖੇਡ ਸੱਭਿਆਚਾਰ ਨੂੰ ਮਜਬੂਤ ਕਰਨ ਵਿੱਚ ਜਰਖੜ ਖੇਡਾਂ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ। ਪਿੰਡ ਜਰਖੜ ਪੰਜਾਬ ਦੀਆਂ ਖੇਡਾਂ ਦਾ ਇੱਕ ਮੱਕਾ ਮਦੀਨਾ ਬਣ ਚੁੱਕਾ ਹੈ। ਉਹਨਾਂ ਨੇ ਜਰਖੜ ਖੇਡਾਂ ਦੇ ਸਮੂਹ ਪ੍ਰਬੰਧਕਾਂ ਨੂੰ 37ਵੀਂਆ ਮਾਡਰਨ੍ਹ ਪੇਂਡੂ ਮਿਨੀ ਓਲੰਪਿਕ ਜਰਖੜ ਖੇਡਾਂ ਕਰਵਾਉਣ ਤੇ ਵਧਾਈ ਦਿੱਤੀ ਅਤੇ ਜੇਤੂ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
 ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਆਪ ਪਾਰਟੀ ਦੇ ਖੇਡ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਰੂਪ ਸਿੰਘ ਜਰਖੜ ਨੇ ਸ੍ਰੀ ਅਮਨ ਅਰੋੜਾ ਅਤੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੂੰ ਜਰਖੜ ਖੇਡਾਂ ਤੇ ਪੁੱਜਣ ਤੇ ਜੀ ਆਇਆ ਆਖਿਆ। ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਦਾ ਵੀ ਜਰਖੜ ਖੇਡਾਂ ਦੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
 ਇਸ ਮੌਕੇ ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਯੋਜਨਾ ਬੋਰਡ ਲੁਧਿਆਣਾ, ਕੇਵਲ ਸਿੰਘ ਡੀ ਐਫ ਐਸ,ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਸਰਪੰਚ ਸੰਦੀਪ  ਸਿੰਘ ਜਰਖੜ, ਖੁਸਮੀਤ ਸਿੰਘ ਖੰਨਾ, ਮਾਸਟਰ ਹਰੀ ਸਿੰਘ, ਰਾਜਕੁਮਾਰ ਅਗਰਵਾਲ, ਪੀ ਏ ਸ਼੍ਰੀ ਲਾਂਬਾ, ਤੇਜਿੰਦਰ ਸਿੰਘ ਜਰਖੜ, ਖ਼ੁਸਮੀਤ ਸਿੰਘ ਖੰਨਾ,ਪ੍ਰਵੀਨ ਬਾਂਸਲ, ਡਾ ਨਰਿੰਦਰਜੀਤ ਸਿੰਘ ਸੋਢੀ
ਮਨਜੀਤ ਸਿੰਘ, ਸੰਦੀਪ ਸਿੰਘ, ਜਸਵੀਰ ਸਿੰਘ, ਗੁਰਮੀਤ ਸੋਹਲ ਆਦਿ ਪ੍ਰਬੰਧਕ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *