ਮਾਨਸਾ, 12 ਜਨਵਰੀ :
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ 18 ਜਨਵਰੀ 2024 ਨੂੰ ਸਵੇਰੇ 11 ਵਜੇ ਬਚਤ ਭਵਨ ਮਾਨਸਾ ਵਿਖੇ ਅੰਤਰ-ਰਾਸ਼ਟਰੀ ਦਿਵਿਆਂਗਜਨ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅਲੀਮਕੋ (ALIMCO) ਵੱਲੋ ਦਿਵਿਆਂਗ ਵਿਅਕਤੀਆਂ ਲਈ ਨਕਲੀ ਅੰਗ ਪ੍ਰਦਾਨ ਕਰਨ ਲਈ ਅਸੈਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਲੋੜਵੰਦਾਂ ਨੂੰ ਵੀਲ੍ਹਚੇਅਰ, ਟਰਾਈ-ਸਾਇਕਲ, ਇਲੈਕਟ੍ਰੋਨਿਕ ਟਰਾਈ ਸਾਇਕਲ, ਕੰਨਾਂ ਵਾਲੀਆਂ ਮਸ਼ੀਨਾਂ, ਨਕਲੀ ਅੰਗ ਆਦਿ ਉਪਕਰਨ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ ਕੈਂਪ ਦੌਰਾਨ ਆਪਣਾ ਆਧਾਰ ਕਾਰਡ, ਯੂ.ਡੀ.ਆਈ.ਡੀ ਕਾਰਡ ਨਾਲ ਜ਼ਰੂਰ ਲੈ ਕੇ ਆਉਣ। ਉਨ੍ਹਾਂ ਲੋੜਵੰਦਾਂ ਨੂੰ ਇਸ ਕੈਂਪ ਦਾ ਲਾਹਾ ਲੈਣ ਦੀ ਅਪੀਲ ਕੀਤੀ।
18 ਜਨਵਰੀ ਨੂੰ ਬੱਚਤ ਭਵਨ ਵਿਖੇ ਮਨਾਇਆ ਜਾਵੇਗਾ ਅੰਤਰ-ਰਾਸ਼ਟਰੀ ਦਿਵਿਆਂਗਜਨ ਦਿਵਸ


