ਭਾਰਤ ਦੀ ਸੰਸਕ੍ਰਿਤੀ ਨੇ ਸਮੁੱਚੇ ਵਿਸ਼ਵ ਨੂੰ ਮਾਨਵਤਾ ਦੇ ਕਲਿਆਣ ਦਾ ਮਾਰਗ ਦਿਖਾਇਆ

Politics Punjab Rupnagar

ਸ੍ਰੀ ਅਨੰਦਪੁਰ ਸਾਹਿਬ 26 ਫਰਵਰੀ ()

ਮਹਾਂ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਚੇਰੀ ਸਿੱਖਿਆ, ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਖਮੇੜਾ, ਗੰਭੀਰਪੁਰ ਲੋਅਰ ਤੇ ਅੱਪਰ ਵਿਖੇ ਨਤਮਸਤਕ ਹੋਏ।

     ਇਸ ਮੋਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡਾ ਧਾਰਮਿਕ ਵਿਰਸਾ ਹੀ ਸਾਡੀ ਧਰੋਹਰ ਹੈ ਅਤੇ ਸਾਡੇ ਪ੍ਰਚੀਨ ਗ੍ਰੰਥਾਂ ਵਿੱਚ ਗਿਆਨ ਦਾ ਖਜਾਨਾ ਛੁਪਇਆ ਹੋਇਆ ਹੈ, ਜਿਸਦਾ ਪ੍ਰਚਾਰ ਕਰਨ ਵਾਲੇ ਸੰਤ ਮਹਾਂਪੁਰਸ਼ ਬਹੁਤ ਹੀ ਆਦਰ ਦੇ ਪਾਤਰ ਹਨ ਅਤੇ ਸਾਡੇ ਧਾਰਮਿਕ ਸਥਾਨ ਅੱਜ ਦੀ ਨੌਜਵਾਨ ਪੀੜੀ ਨੂੰ ਇਕਾਗਰ ਚਿਤ ਹੋਣ ਅਤੇ ਨਵੀਂ ਸੇਧ ਦੇਣ ਦੀ ਦਿਸ਼ਾ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਇਹ ਬੇਹੱਦ ਜਰੂਰੀ ਹੈ ਕਿ ਅਸੀਂ ਆਪਣੇ ਬੱਚਿਆ ਨੂੰ ਆਪਣੇ ਧਰਮ ਵਿਰਸੇ ਅਤੇ ਸਾਡੀ ਅਮੀਰ ਪ੍ਰਚੀਨ ਸੰਸਕ੍ਰਿਤੀ ਨਾਲ ਜੋੜੀਏ। ਉਹਨਾਂ ਕਿਹਾ ਕਿ ਧਾਰਮਿਕ ਸਥਾਨ ਅਤੇ ਉਹਨਾਂ ਵਿੱਚ ਪਰਵਚਨ ਕਰਨ ਵਾਲੇ ਮਹਾਂਪੁਰਸ਼ ਸਮਾਜ ਨੂੰ ਗਿਆਨ ਦੀ ਰੋਸ਼ਨੀ ਵਿਖਾਉਦੇ ਹਨ। ਇਸ ਲਈ ਇਹਨਾਂ ਸਥਾਨਾ ਤੇ ਨਤਮਸਤਕ ਹੋਣਾ ਬੇਹੱਦ ਜਰੂਰੀ ਹੈ।

   ਇਸ ਮੌਕੇ ਐਡਵੋਕੇਟ ਨੀਰਜ ਸ਼ਰਮਾ, ਸ਼ਿਵ ਕੁਮਾਰ ਕਾਲੀਆ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸਰਪੰਚ ਐਡਵੋਕੇਟ ਮੀਨਾ ਕਾਲੀਆ, ਰਾਮ ਕੁਮਾਰ ਕਾਲੀਆ ਨੰਬਰਦਾਰ, ਊਸ਼ਾ ਰਾਣੀ,ਲਵਲੀ ਸ਼ਰਮਾ, ਨਿਤਿਨ ਬਾਸੋਵਾਲ, ਮਨੂ ਪੁਰੀ, ਅਸ਼ੋਕ ਕੁਮਾਰ, ਸੁਖਦੇਵ ਕੁਮਾਰ, ਸੋਢੀ ਰਾਮ, ਊਸ਼ਾ ਰਾਣੀ, ਲਵਲੀ ਸ਼ਰਮਾ, ਮਨੂੰ ਪੁਰੀ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। 

Leave a Reply

Your email address will not be published. Required fields are marked *