ਸਿੱਖਿਆ ਕ੍ਰਾਂਤੀ ਅਧੀਨ ਵੱਖ ਵੱਖ ਸਕੂਲਾਂ ਅੰਦਰ ਪ੍ਰੋਜੈਕਟਾਂ ਦੇ ਕੀਤੇ ਗਏ ਉਦਘਾਟਣ

Pathankot Politics Punjab


ਚੰਡੀਗੜ੍ਹ/ਪਠਾਨਕੋਟ 7 ਅਪ੍ਰੈਲ :

ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਅਤੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਦੇ ਮਾਰਗਦਰਸ਼ਨ ਅੰਦਰ ਸੂਬੇ ਵਿੱਚ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇੜ ਨਾਲ ਸਿੱਖਿਆ ਕ੍ਰਾਂਤੀ ਅਧੀਨ ਅੱਜ ਪੂਰੇ ਪੰਜਾਬ ਅੰਦਰ ਸਮਾਰੋਹ ਆਯੋਜਿਤ ਕੀਤੇ ਗਏ ਅਤੇ ਵੱਖ ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਗਏ।

ਜ਼ਿਕਰਯੋਗ ਹੈ ਕਿ ਅੱਜ ਜਿਲ੍ਹਾ ਪਠਾਨਕੋਟ ਦੇ ਵੀ ਵੱਖ ਵੱਖ ਸਕੂਲਾਂ ਵਿੱਚ ਉਦਘਾਟਨ ਸਮਾਰੋਹ ਆਯੋਜਿਤ ਕੀਤੇ ਗਏ। ਇਨ੍ਹਾਂ ਵੱਖ ਵੱਖ ਸਕੂਲਾਂ ਵਿਖੇ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ, ਵਿਭੂਤੀ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਅਮਿਤ ਮੰਟੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਸਿੱਖਿਆ ਕ੍ਰਾਂਤੀ ਅਧੀਨ ਕੀਤੇ ਜਾ ਰਹੇ ਵੱਖ ਵੱਖ ਸਮਾਰੋਹਾਂ ਅੰਦਰ ਪਹੁੰਚੇ ਅਤੇ ਲੱਖਾਂ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ।  

ਇਸ ਮੌਕੇ ਉੱਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਜੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪਠਾਨਕੋਟ, ਸ੍ਰੀਮਤੀ ਕਮਲਜੀਤ ਕੌਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਪਠਾਨਕੋਟ, ਅਮਨਦੀਪ ਕੁਮਾਰ ਡਿਪਟੀ ਡੀ.ਈ.ਓ. ਸੈਕੰਡਰੀ,  ਡੀ.ਜੀ. ਸਿੰਘ ਡਿਪਟੀ ਡੀ.ਈ.ਓ. ਐਲੀਮੈਂਟਰੀ, ਨਰੇਸ਼ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਵਿਜੈ ਕਟਾਰੂਚੱਕ, ਖੁਸਬੀਰ ਕਾਟਲ, ਕੁਲਦੀਪ ਭਟਵਾਂ ਬਲਾਕ ਪ੍ਰਧਾਨ, ਜੰਗ ਬਹਾਦੁਰ ਬਲਾਕ ਪ੍ਰਧਾਨ ਅਤੇ ਹੋਰ ਪਾਰਟੀ ਆਹੁਦੇਦਾਰ ਹਾਜ਼ਿਰ ਸਨ।

ਜ਼ਿਕਰਯੋਗ ਹੈ ਕਿ ਅੱਜ ਜਿਲ੍ਹਾ ਪਠਾਨਕੋਟ ਵਿਖੇ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਅਧੀਨ ਵਿਧਾਨ ਸਭਾ ਹਲਕਾ ਭੋਆ ਅੰਦਰ ਸਰਕਾਰੀ ਪ੍ਰਾਇਮਰੀ ਸਕੂਲ ਸਾਲੋਵਾਲ ਵਿਖੇ 4.16 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਤੰਗੋਸਾਹ ਵਿਖੇ 3.20 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸਾਹ ਵਿਖੇ 13.65 ਲੱਖ ਰੁਪਏ ਦੀਆਂ ਗ੍ਰਾਂਟਾਂ ਨਾਲ ਕੀਤੇ ਗਏ ਪ੍ਰੋਜੈਕਟਾਂ ਦਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਵਜੋਂ ਹਾਜਰ ਹੋ ਕੇ ਉਦਘਾਟਨ ਕੀਤੇ।

ਇਸੇ ਹੀ ਤਰ੍ਹਾਂ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਵੱਖ ਵੱਖ ਸਕੂਲਾਂ ਅੰਦਰ ਸ੍ਰੀ ਅਮਿਤ ਮੰਟੂ ਹਲਕਾ ਇੰਚਾਰਜ-ਕਮ-ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਰੋਲੀ ਵਿਖੇ 9.99 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਵਾਲ ਵਿਖੇ 30 ਲੱਖ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਵਿਖੇ 18.09 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਝਿਕਲੀ ਕਰੋਲੀ ਵਿਖੇ 12.5 ਲੱਖ ਨਾਲ ਤਿਆਰ ਕੀਤੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ।

ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਪਠਾਨਕੋਟ ਵਿਖੇ ਸ੍ਰੀ ਵਿਭੂਤੀ ਸ਼ਰਮਾ ਹਲਕਾ ਇੰਚਾਰਜ ਪਠਾਨਕੋਟ-ਕਮ-ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢਾਂਗੂ ਰੋਡ ਪਠਾਨਕੋਟ ਵਿਖੇ 2 ਲੱਖ , ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਂਨ (ਗਰਲਜ) ਪਠਾਨਕੋਟ ਵਿਖੇ 10.85 ਲੱਖ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇ.ਐਫ.ਸੀ. ਪਠਾਨਕੋਟ ਵਿਖੇ 22.2 ਲੱਖ ਰੁਪਏ ਨਾਲ ਤਿਆਰ ਕੀਤੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ।

ਇਸ ਮੌਕੇ ਉਤੇ ਸੰਬੋਧਨ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਵਿਸ਼ੇਸ਼ ਧਿਆਨ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਅਤੇ ਗੁਣਬੱਤਾ ਸਿੱਖਿਆ ਪ੍ਰਣਾਲੀ ਮੁਹੱਈਆ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਪਹਿਲਾ ਨਾਲੋਂ ਸਰਕਾਰੀ ਸਕੂਲਾਂ ਵਿੱਚ ਬਹੁਤ ਬਦਲਾਅ ਆਏ ਹਨ। ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਅੰਦਰ ਪੂਰੇ ਪੰਜਾਬ ਅੰਦਰ ਸਿੱਖਿਆ ਕ੍ਰਾਂਤੀ ਲਿਆਂਦੀ ਗਈ ਹੈ ਅਤੇ ਕਰੋੜਾਂ ਰੁਪਏ ਪੂਰੇ ਪੰਜਾਬ ਦੇ ਸਕੂਲਾਂ ਦੀ ਨੁਹਾਰ ਬਦਲਣ ਲਈ ਖਰਚੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਅੰਦਰ ਜੋ ਵਿਕਾਸ ਕਾਰਜ ਰਹਿੰਦੇ ਸੀ ਚਾਹੇ ਉਹ ਲਾਈਬਰੇਰੀ ਦਾ ਨਿਰਮਾਣ, ਸਕੂਲ ਦੀ ਚਾਰ ਦੀਵਾਰੀ, ਕਮਰਿਆਂ ਦਾ ਨਿਰਮਾਣ, ਪਖਾਨਿਆਂ ਦਾ ਨਿਰਮਾਣ, ਸਾਇੰਸ ਲੈਬ ਆਦਿ ਸਕੂਲਾਂ ਅੰਦਰ ਰਹਿੰਦੇ ਕਾਰਜ ਵੀ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਦਲਾਅ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ। ਸਕੂਲਾਂ ਅੰਦਰ ਭਾਰੀ ਬਦਲਾਅ ਤੋਂ ਬਾਅਦ ਲੋਕਾਂ ਦੀ ਸੋਚ ਬਦਲੀ ਹੈ ਅਤੇ ਅੱਜ ਸਕੂਲਾਂ ਅੰਦਰ ਬੱਚਿਆਂ ਦੀ ਸੰਖਿਆਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ।

ਸਿੱਖਿਆ ਵਿੱਚ ਬਦਲਾਅ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਦੇ ਲਈ ਵਿਦੇਸ਼ਾਂ ਵਿੱਚ ਵੀ ਭੇਜਿਆ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕਮੀ ਪੰਜਾਬ ਦੇ ਸਕੂਲਾਂ ਅੰਦਰ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਕ੍ਰਾਂਤੀ ਅਧੀਨ ਹੋਰ ਕਾਰਜ ਕੀਤੇ ਜਾਣਗੇ।

Leave a Reply

Your email address will not be published. Required fields are marked *