ਲੋਕ ਸਭਾ ਚੋਣਾ ਦੇ ਮਦੇਨਜਰ ਅਸੈਂਬਲੀ ਲੈਵਲ ਮਾਸਟਰ ਟੇ੍ਰਨਰਾਂ ਨੂੰ ਈ.ਵੀ.ਐਮ. ਤੇ ਵੀ.ਵੀ.ਪੈਟ ਸਬੰਧੀ ਦਿੱਤੀ ਸਿਖਲਾਈ

Fazilka

ਫਾਜਿਲਕਾ 10 ਅਪ੍ਰੈਲ
ਆਗਾਮੀ ਲੋਕ ਸਭਾ ਚੋਣਾ ਦੇ ਮੱਦੇਨਜਰ ਜ਼ਿਲ੍ਹਾ ਚੋਣ ਅਫਸਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ ਵਿਖੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਅਸੈਂਬਲੀ ਲੈਵਲ ਮਾਸਟਰ ਟੇ੍ਰਨਰਾਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੈਟ ਸਬੰਧੀ ਟੇ੍ਰਨਿੰਗ ਦਿੱਤੀ ਗਈ।
ਜ਼ਿਲ੍ਹਾ ਚੋਣ ਅਫਸਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਵਿਸਥਾਰਪੂਰਵਕ ਸਿਖਲਾਈ ਦੇਣ ਦਾ ਉਦੇਸ਼ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਚੋਣ ਅਮਲੇ ਨੂੰ ਕਿਸੇ ਕਿਸਮ ਦੀ ਤਰ੍ਹਾਂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਈ.ਵੀ.ਐਮ. ਮਸ਼ੀਨ ਤੇ ਵੀ.ਵੀ.ਪੈਟ ਨੂੰ ਕਿਵੇਂ ਵਰਤੋਂ ਵਿਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਸਟਰ ਟੇ੍ਰਨਰ ਵੱਲੋਂ ਅਸੈਂਬਲੀ ਮਾਸਟਰ ਟੇ੍ਰਨਰਾਂ ਨੂੰ ਸਿਖਲਾਈ ਦਿੱਤੀ ਜ਼ਾ ਰਹੀ ਹੈ ਜ਼ੋ ਕਿ ਅਗੇ ਆਪਣੇ ਹੇਠਲੇ ਸਟਾਫ ਨੂੰ ਸਿਖਲਾਈ ਦੇਣਗੇ। ਉਨ੍ਹਾਂ ਕਿਹਾ ਕਿ ਤਾਂ ਜ਼ੋ ਪੂਰਾ ਚੋਣ ਅਮਲਾ ਚੋਣਾਂ ਦੌਰਾਨ ਸਿਖਲਾਈ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਇਸ ਚੋਣ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਜ਼ਿਲ੍ਹਾ ਚੋਣ ਅਫਸਰ ਨੇ ਕਿਹਾ ਕਿ ਲੋਕਾਂ, ਨੋਜਵਾਨ ਤੇ ਬਜੁਰਗ ਵੋਟਰਾਂ ਨੂੰ ਵੱਧ ਤੋਂ ਵੱਧ ਪੇ੍ਰਰਿਤ ਕੀਤਾ ਜਾਵੇ ਕਿ ਉਹ ਇਸ ਲੋਕਤਾਂਤਰਿਕ ਤਿਉਹਾਰ ਵਿਚ ਵੱਧ ਚੜ ਕੇ ਹਿਸਾ ਲੈਣ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਜਰੂਰ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਵੋਟ ਦੇ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਦਾ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹਾ ਮਾਸਟਰ ਟੇ੍ਰਨਰ ਸੰਦੀਪ ਅਨੇਜਾ ਤੇ ਵਿਨੋਦ ਕੁਮਾਰ ਵੱਲੋਂ ਵਿਸਥਾਰਪੂਰਵਕ ਪੀ.ਪੀ.ਟੀ. ਰਾਹੀਂ ਈ.ਵੀ.ਐਮ., ਵੀ.ਵੀ.ਪੈਟ, ਬੈਲਟ ਯੁਨਿਟ ਤੇ ਕੰਟਰੋਲ ਯੁਨਿਟ ਦੀ ਵਰਤੋਂ ਬਾਰੇ ਹਲਕਾ ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ। ਉਨ੍ਹਾਂ ਕਿਹਾ ਕਿ ਈ.ਵੀ.ਐਮ. ਮਸ਼ੀਨ ਕਿਵੇਂ ਕੰਮ ਕਰਦੀ ਹੈ, ਬੈਲਟ ਯੁਨਿਟ/ਕੰਟਰੋਲ ਯੁਨਿਟ ਅਤੇ ਵੀ.ਵੀ.ਪੈਟ ਦੇ ਕੰਮ ਦੀ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਜ਼ੋ ਵੋਟਾਂ ਵਾਲੇ ਦਿਨ ਕਿਸੇ ਵੀ ਕਰਮਚਾਰੀ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਟੇ੍ਰਨਿੰਗ ਨੋਡਲ ਅਫਸਰ ਸੋਨੂ ਮਹਾਜਨ, ਸਵੀਪ ਪ੍ਰੋਜੈਕਟ ਦੇ ਸਹਾਇਕ ਜ਼ਿਲ੍ਹਾ ਨੋਡਲ ਅਫਸਰ ਰਜਿੰਦਰ ਵਿਖੋਣਾ, ਨਵਜੋਤ ਸਿੰਘ ਕਾਨੂੰਗੋ ਤੇ ਰਵੀਕਾਂਤ ਕਾਨੂੰਗੋ ਅਤੇ ਅਸੈਂਬਲੀ ਮਾਸਟਰ ਟੇ੍ਰਨਰ ਹਾਜਰ ਸਨ।