ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ ਵੱਲੋਂ 02 ਮਾਰਚ ਤੋਂ 03 ਮਾਰਚ ਸਵੇਰੇ 10.00 ਵਜੇ ਤੱਕ “ਡਰਾਈ ਡੇ ” ਘੋਸ਼ਿਤ

Politics Punjab Tarn Taran

ਤਰਨ ਤਾਰਨ, 27 ਫਰਵਰੀ :

ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਤਰਨ ਤਾਰਨ ਦੀ ਆਮ ਚੋਣ ਮਿਤੀ 02 ਮਾਰਚ, 2025 ਨੂੰ ਕਰਵਾਈ ਜਾ ਰਹੀ ਹੈ। ਇਹਨਾਂ ਚੋਣਾਂ ਦੇ ਮੱਦੇਨਜ਼ਰ ਨਗਰ ਕੌਂਸਲ ਤਰਨ ਤਾਰਨ ਦੇ ਮਾਲੀਏ ਹਦੂਦ ਅੰਦਰ ਪੈਂਦੇ ਇਲਾਕੇ ਵਿਚ 02 ਮਾਰਚ, 2025 ਤੋਂ ਲੈ ਕੇ ਮਿਤੀ 03 ਮਾਰਚ, 2025 ਸਵੇਰੇ 10.00 ਵਜੇ ਤੱਕ “ਡਰਾਈ ਡੇ ” ਘੋਸ਼ਿਤ ਕੀਤਾ ਜਾਣਾ ਹੈ।
ਇਸ ਲਈ ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐਸ.  ਵੱਲੋਂ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਹਦਾਇਤਾਂ ਦੇ ਸਨਮੁੱਖ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਨਗਰ ਕੌਂਸਲ ਤਰਨ ਤਾਰਨ ਦੇ ਮਾਲੀਏ ਹਦੂਦ ਅੰਦਰ ਪੈਂਦੇ ਇਲਾਕੇ ਵਿੱਚ ਮਿਤੀ 02 ਮਾਰਚ, 2025 ਤੋਂ ਲੈ ਕੇ ਮਿਤੀ 03 ਮਾਰਚ, 2025 ਨੂੰ ਸਵੇਰੇ 10.00 ਵਜੇ ਤੱਕ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ।
———-

Leave a Reply

Your email address will not be published. Required fields are marked *