ਜਲਾਲਾਬਾਦ 12 ਅਕਤੂਬਰ
ਜਲਾਲਾਬਾਦ ਮਾਰਕਿਟ ਕਮੇਟੀ ਦੇ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਅਨਾਜ ਮੰਡੀ ਵਿੱਚ ਇੱਕ ਆੜ੍ਹਤੀਏ ਵੱਲੋਂ ਆਪਣੇ ਪਿੜ ਨੂੰ ਨਾਜਾਇਜ਼ ਤੌਰ ਤੇ ਉੱਚਾ ਕੀਤਾ ਜਾ ਰਿਹਾ ਹੈ, ਜਿਸ ਦਾ ਵਿਰੋਧ ਦੂਸਰੇ ਆੜ੍ਹਤੀਆਂ ਵੱਲੋਂ ਵੀ ਕੀਤਾ ਗਿਆ. ਉਨ੍ਹਾਂ ਦੱਸਿਆ ਕਿ ਇਸ ਤੇ ਤੁਰੰਤ ਐਕਸ਼ਨ ਲੈਂਦੇ ਹੋਏ ਆੜ੍ਹਤੀਏ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਆੜ੍ਹਤੀਏ ਵੱਲੋਂ ਪਿੜ ਨੂੰ ਪਹਿਲਾ ਦੀ ਤਰ੍ਹਾਂ ਬਣਵਾ ਦਿੱਤਾ ਗਿਆ ਹੈ. ਇਸ ਸਬੰਧੀ ਸ਼ਕਾਇਤ ਕਰਨ ਵਾਲੇ ਨੂੰ ਮੌਕੇ ਤੇ ਫੜ ਚੈੱਕ ਕਰਵਾ ਦਿੱਤਾ ਗਿਆ ਜੀ ਜਿਸ ਨੂੰ ਹੁਣ ਇਸ ਬਾਰੇ ਵਿੱਚ ਕੋਈ ਇਤਰਾਜ ਨਹੀਂ ਹੈ.
ਅਨਾਜ ਮੰਡੀ ਵਿੱਚ ਨਾਜਾਇਜ਼ ਤੌਰ ਤੇ ਪਿੜ ਉੱਚਾ ਕਰਨ ਵਾਲੇ ਆੜ੍ਹਤੀਏ ਤੋਂ ਪਿੜ ਨੂੰ ਪਹਿਲਾ ਦੀ ਤਰ੍ਹਾਂ ਕਰਵਾਇਆ ਗਿਆ


